ABP News C-Voter Survey On Himachal Pradesh: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਨੇ ਹਿਮਾਚਲ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਹਿਮਾਚਲ 'ਚ ਇਸ ਵਾਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ 12 ਨਵੰਬਰ ਨੂੰ ਹੋਵੇਗੀ, ਜਦਕਿ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਹਿਮਾਚਲ ਵਿੱਚ ਇਸ ਸਮੇਂ ਜ਼ਬਰਦਸਤ ਚੋਣ ਮਾਹੌਲ ਬਣਿਆ ਹੋਇਆ ਹੈ।


ਭਾਜਪਾ ਮੁੜ ਸੱਤਾ ਵਿਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਵੀ ਸੱਤਾ ਵਿੱਚ ਆਉਣ ਦੇ ਸੁਪਨੇ ਦੇਖ ਰਹੀ ਹੈ। ਹਿਮਾਚਲ ਵਿੱਚ ਆਮ ਆਦਮੀ ਪਾਰਟੀ ਦੀ ਸਰਗਰਮੀ ਇਨ੍ਹਾਂ ਦੋਵਾਂ ਪਾਰਟੀਆਂ ਦਰਮਿਆਨ ਨਵੇਂ ਚੋਣ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕਰੇਗੀ। ਇਸ ਚੋਣ ਸੀਜ਼ਨ ਦੇ ਵਿਚਕਾਰ, ਸੀ ਵੋਟਰ ਨੇ ਏਬੀਪੀ ਨਿਊਜ਼ ਲਈ ਇੱਕ ਸਰਵੇਖਣ ਕੀਤਾ ਹੈ। ਸਰਵੇਖਣ ਵਿੱਚ ਹਿਮਾਚਲ ਪ੍ਰਦੇਸ਼ ਦੇ 1,397 ਅਤੇ ਗੁਜਰਾਤ ਦੇ 1,216 ਲੋਕਾਂ ਦੀ ਰਾਏ ਲਈ ਗਈ ਹੈ। ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਪਲੱਸ ਮਾਇਨਸ 3 ਤੋਂ ਪਲੱਸ ਮਾਈਨਸ 5 ਫੀਸਦੀ ਤੱਕ ਹੈ।


ਲੋਕਾਂ ਨੇ ਸਰਵੇਖਣ 'ਚ ਇਹ ਜਵਾਬ ਦਿੱਤਾ
ਸਰਵੇਖਣ 'ਚ ਪੁੱਛਿਆ ਗਿਆ ਹੈ ਕਿ ਹਿਮਾਚਲ ਚੋਣਾਂ 'ਚ PM ਮੋਦੀ ਵੱਡਾ ਫੈਕਟਰ ਹੋਣਗੇ? ਇਸ ਸਵਾਲ ਦੇ ਜਵਾਬ ਵਿੱਚ ਕਈ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਸਰਵੇ 'ਚ 56 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਹਿਮਾਚਲ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੇ ਫੈਕਟਰ ਹੋਣਗੇ, ਜਦਕਿ 44 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਹਿਮਾਚਲ ਚੋਣਾਂ 'ਚ ਪੀਐੱਮ ਮੋਦੀ ਇੰਨਾ ਵੱਡਾ ਫੈਕਟਰ ਸਾਬਤ ਨਹੀਂ ਹੋਣਗੇ।


ਸਵਾਲ- ਹਿਮਾਚਲ ਚੋਣਾਂ 'ਚ PM ਮੋਦੀ ਹੋਣਗੇ ਵੱਡਾ ਫੈਕਟਰ?
ਸਰੋਤ- ਸੀ ਵੋਟਰ
1. ਹਾਂ- 56%
2. ਨਹੀਂ- 44%


ਨੋਟ- ਏਬੀਪੀ ਨਿਊਜ਼ ਲਈ ਇਹ ਓਪੀਨੀਅਨ ਪੋਲ ਸੀ-ਵੋਟਰ ਵੱਲੋਂ ਕੀਤਾ ਗਿਆ ਹੈ। ਅੱਜ ਦੇ ਓਪੀਨੀਅਨ ਪੋਲ ਵਿੱਚ ਹਰ ਜਾਤੀ ਦੇ ਲੋਕਾਂ ਤੋਂ ਉਨ੍ਹਾਂ ਦੀ ਰਾਏ ਜਾਣੀ ਗਈ ਹੈ। ਇਸ ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਪਲੱਸ ਮਾਇਨਸ 3 ਤੋਂ ਪਲੱਸ ਮਾਈਨਸ 5 ਫੀਸਦੀ ਤੱਕ ਹੈ। ਸਰਵੇਖਣ ਦੇ ਨਤੀਜੇ ਪੂਰੀ ਤਰ੍ਹਾਂ ਲੋਕਾਂ ਨਾਲ ਕੀਤੀ ਗਈ ਗੱਲਬਾਤ ਅਤੇ ਉਨ੍ਹਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ 'ਤੇ ਆਧਾਰਿਤ ਹਨ। ਏਬੀਪੀ ਨਿਊਜ਼ ਇਸ ਲਈ ਜ਼ਿੰਮੇਵਾਰ ਨਹੀਂ ਹੈ।