ABP Cvoter Exit Poll Result 2024: ਲੋਕ ਸਭਾ ਚੋਣਾਂ 2024 ਲਈ ਸੱਤਵੇਂ ਪੜਾਅ ਦੀ ਵੋਟਿੰਗ ਸ਼ਨੀਵਾਰ ਯਾਨੀਕਿ 1 ਜੂਨ ਨੂੰ ਖਤਮ ਹੋ ਗਈ। ਚੋਣਾਂ ਤੋਂ ਬਾਅਦ ਆਏ ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ (ਚੋਣਾਂ ਤੋਂ ਬਾਅਦ ਸਰਵੇਖਣ) ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰੀ ਬਹੁਮਤ ਨਾਲ ਲਗਾਤਾਰ ਤੀਜੀ ਵਾਰ ਕੇਂਦਰ ਦੀ ਸੱਤਾ ਸੰਭਾਲ ਸਕਦੇ ਹਨ।



NDA ਨੇ ਮਾਰੀ ਬਾਜ਼ੀ




ਏਬੀਪੀ ਨਿਊਜ਼-ਸੀਵੋਟਰ ਐਗਜ਼ਿਟ ਪੋਲ ਵਿੱਚ ਐਨਡੀਏ ਨੂੰ 353-383 ਸੀਟਾਂ, ਇੰਡੀਆ ਅਲਾਇੰਸ ਨੂੰ 152-182 ਸੀਟਾਂ ਅਤੇ ਹੋਰਨਾਂ ਨੂੰ 4-12 ਸੀਟਾਂ ਮਿਲਣ ਦੀ ਸੰਭਾਵਨਾ ਹੈ।


ਦਰਅਸਲ ਮੰਨਿਆ ਜਾਂਦਾ ਹੈ ਕਿ ਓਪੀਨੀਅਨ ਪੋਲ ਨਾਲੋਂ ਐਗਜ਼ਿਟ ਪੋਲ ਜ਼ਿਆਦਾ ਸਟੀਕ ਹੁੰਦੇ ਹਨ। ਉਂਝ ਬਹੁਤੇ ਲੋਕ ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ਵਿਚਾਲੇ ਫਰਕ ਨੂੰ ਨਹੀਂ ਸਮਝ ਪਾਉਂਦੇ ਜਿਸ ਕਰਕੇ ਇਸ ਨੂੰ ਸਿਰੇ ਤੋਂ ਹੀ ਰੱਦ ਕਰ ਦਿੰਦੇ ਹਨ।