ABP Network: ਏਬੀਪੀ ਨੈੱਟਵਰਕ 'ਚ ਜਲਦ ਹੋਣ ਵਾਲਾ ਵੱਡਾ ਬਦਲਾਅ, ਜੁੜੇ ਰਹੋ ਏਬੀਪੀ ਸਾਂਝਾ ਦੇ ਨਾਲ
ਏਬੀਪੀ ਸਾਂਝਾ | 15 Dec 2020 02:03 PM (IST)
ਬਦਲਾਅ ਬੇਹੱਦ ਜ਼ਰੂਰੀ ਹੈ ਤੇ ਇਸ ਗੱਲ 'ਤੇ ਅਮਲ ਕਰਦੇ ਹੋਏ ਤੁਹਾਡਾ ਆਪਣਾ 'ਏਬੀਪੀ ਨੈੱਟਵਰਕ' ਵੱਡੇ ਬਦਲਾਅ ਨਾਲ ਆ ਰਿਹਾ ਹੈ। ਜ਼ਿੰਦਗੀ ਵਿੱਚ ਤਬਦੀਲੀ ਜਾਂ ਬਦਲਾਅ ਇੱਕ ਨਿਰੰਤਰ ਅਵਸਥਾ ਹੈ।
ਚੰਡੀਗੜ੍ਹ: ਬਦਲਾਅ ਬੇਹੱਦ ਜ਼ਰੂਰੀ ਹੈ ਤੇ ਇਸ ਗੱਲ 'ਤੇ ਅਮਲ ਕਰਦੇ ਹੋਏ ਤੁਹਾਡਾ ਆਪਣਾ 'ਏਬੀਪੀ ਨੈੱਟਵਰਕ' ਵੱਡੇ ਬਦਲਾਅ ਨਾਲ ਆ ਰਿਹਾ ਹੈ। ਜ਼ਿੰਦਗੀ ਵਿੱਚ ਤਬਦੀਲੀ ਜਾਂ ਬਦਲਾਅ ਇੱਕ ਨਿਰੰਤਰ ਅਵਸਥਾ ਹੈ। ਭਾਵੇਂ ਅਚਾਨਕ ਹੋਵੇ ਜਾਂ ਹੌਲੀ-ਹੌਲੀ, ਇਹ ਸਾਨੂੰ ਇੱਕ ਨਵੀਂ ਉਚਾਈ ਵੱਲ ਲੈ ਜਾਂਦਾ ਹੈ। 'ਏਬੀਪੀ ਨੈੱਟਵਰਕ' ਲਈ ਵੀ, ਇਹ ਤਬਦੀਲੀ ਦਾ ਸਮਾਂ ਸੀ ਤੇ ਇਸ ਲਈ ਏਬੀਪੀ ਹੁਣ ਆਪਣੇ ਸਾਰੇ ਚੈਨਲਾਂ ਦੀ ਪਛਾਣ ਵਿੱਚ ਮਹੱਤਵਪੂਰਨ ਤਬਦੀਲੀ ਲਿਆ ਰਿਹਾ ਹੈ। ਮੀਡੀਆ ਦਾ ਆਪਣੇ ਆਪ 'ਚ ਵਿਕਾਸ ਕਰਨਾ ਸਮੇਂ ਦੀ ਲੋੜ ਹੈ ਤੇ ਇੱਕ ਜ਼ਿੰਮੇਵਾਰ ਮੀਡੀਆ ਸੰਗਠਨ ਹੋਣ ਦੇ ਨਾਤੇ, ਏਬੀਪੀ ਨੈੱਟਵਰਕ ਬੇਅੰਤ ਇੱਛਾਵਾਂ ਤੇ ਖੁੱਲ੍ਹੇ ਦਿਮਾਗ ਨਾਲ ਬ੍ਰਾਂਡ ਦੀ ਸਮੁੱਚੀ ਤਬਦੀਲੀ ਵਿੱਚੋਂ ਲੰਘੇਗਾ। ਇਹ ਤਬਦੀਲੀ ਭਰਮ ਨੂੰ ਦੂਰ ਕਰੇਗੀ ਤੇ ਤੁਸੀਂ ਖੁੱਲ੍ਹੇ ਦਿਮਾਗ ਨਾਲ ਦੁਨੀਆ ਨੂੰ ਵੇਖਣ ਲਈ ਆਜ਼ਾਦ ਮਹਿਸੂਸ ਕਰੋਗੇ। ਏਬੀਪੀ ਨੈੱਟਵਰਕ ਹਮੇਸ਼ਾਂ ਨਿਡਰ ਰਿਹਾ ਹੈ ਤੇ ਸਾਡੀ ਬੇਅੰਤ ਦੂਰਦ੍ਰਿਸ਼ਟੀ ਸਾਨੂੰ ਮੀਡੀਆ ਇੰਡਸਟਰੀ ਵਿਚਲੇ ਬਦਲਾਅ ਨੂੰ ਸਮਝਣ ਵਿੱਚ ਮਦਦ ਦਿੰਦੀ ਹੈ। ਮੀਡੀਆ ਦੇ ਬਦਲਦੇ ਦੌਰ 'ਚ ਸਾਡਾ ਬ੍ਰਾਂਡ ਮਹੱਤਵਪੂਰਨ ਸੁਧਾਰਾਂ ਨਾਲ ਆ ਰਿਹਾ ਹੈ। ਏਬੀਪੀ ਨੈੱਟਵਰਕ 'ਚ ਇਹ ਤਬਦੀਲੀ ਤੁਹਾਡੇ ਸਾਹਮਣੇ ਇੱਕ ਬਿਲਕੁਲ ਨਵਾਂ ਲੋਗੋ ਲੈ ਕੇ ਆਵੇਗੀ ਜੋ ਨਿਰੰਤਰ ਨਿਰਪੱਖ ਕਵਰੇਜ ਨਾਲ ਇੱਕ ਖੁੱਲ੍ਹੇ ਤੇ ਜਾਣੂ ਸਮਾਜ ਦਾ ਨਿਰਮਾਣ ਕਰੇਗਾ। ਏਬੀਪੀ ਨੈੱਟਵਰਕ ਹਮੇਸ਼ਾ ਆਪਣੇ ਦਰਸ਼ਕਾਂ ਤੇ ਪਾਠਕਾਂ ਨੂੰ ਅੱਗੇ ਰੱਖਣ ਦੀ ਨੀਤੀ ਵਿੱਚ ਵਿਸ਼ਵਾਸ਼ ਰੱਖਦਾ ਹੈ। ਇਹ ਬ੍ਰਾਂਡ ਦੀ ਸਮੁੱਚੀ ਤਬਦੀਲੀ ਨਾ ਸਿਰਫ ਦਰਸ਼ਕਾਂ ਤੇ ਪਾਠਕਾਂ ਦੇ ਸਮੁੱਚੇ ਤਜ਼ਰਬੇ ਨੂੰ ਵਧਾਏਗੀ,ਬਲਕਿ ਨਾਗਰਿਕਾਂ ਤੇ ਸੰਗਠਨ ਦੇ ਵਿਚਕਾਰ ਇੱਕ ਹੋਰ ਮਜ਼ਬੂਤ ਸਬੰਧ ਵੀ ਬਣਾਏਗੀ। ਇਹ ਬਦਲਾਅ ਸਾਡੇ ਤੁਹਾਡੇ ਸਬੰਧ ਨੂੰ ਹੋਰ ਮਜ਼ਬੂਤ ਵੀ ਕਰੇਗਾ, ਕਿਉਂਕਿ ਅਸੀਂ ਹਮੇਸ਼ਾਂ ਹੀ ਤੁਹਾਨੂੰ ਅੱਗੇ ਰੱਖਦੇ ਹਾਂ। https://news.abplive.com//amp