Punjab AAP Government : ਫ਼ਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਵਨਾਂ ਵੱਲੋਂ ਨਾਜਾਇਜ਼ ਮਾਈਨਿੰਗ ਖਿਲਾਫ ਸ਼ਿਕੰਜਾ ਗਿਆ। ਇਸ ਦੌਰਾਨ ਭਾਰਤ ਪਾਕਿਸਤਾਨ ਸਰਹੱਦ ਨੇੜੇ ਪੈਂਦੇ ਪਿੰਡ ਪੱਕਾ ਚਿਸ਼ਤੀ ਦੇ ਨੇੜੇ ਤਾਰਬੰਦੀ ਦੇ ਕੋਲ ਰੇਤੇ ਨਾਲ ਭਰੀ ਟਰੈਕਟਰ ਟਰਾਲੀ ਲਿਜਾ ਰਹੇ ਵਿਅਕਤੀ ਨੂੰ ਪੁਲਿਸ ਪਾਰਟੀ ਨਾਲ ਕਾਬੂ ਕਰ ਲਿਆ।
ਹਾਲਾਂਕਿ ਮੌਕੇ 'ਤੇ ਉਕਤ ਮੁਲਜ਼ਮ ਨੇ ਵਿਧਾਇਕ ਸਵਨਾਂ ਨੂੰ ਆਪਣੀ ਦਾਦਾਗਿਰੀ ਦਿਖਾਈ ਤੇ ਉਸ ਦੇ ਸਾਹਮਣੇ ਹੀ ਪੁਲਿਸ ਤੋਂ ਆਪਣਾ ਹੱਥ ਛੁਡਵਾ ਲਿਆ। ਛੱਡ ਮੇਰਾ ਹੱਥ ਤੂੰ ਤਾਂ ਆਈ ਫੜ ਕੇ ਬਹਿ ਗਿਆ ਮੈਂ ਕੋਈ ਭੱਜਿਆ ਚੱਲਿਆ- ਇੰਨਾ ਹੀ ਨਹੀਂ ਵਿਧਾਇਕ ਦੇ ਨਾਲ ਖੜ੍ਹੇ ਸਾਥੀ ਉਸ ਨੂੰ ਕਹਿੰਦੇ ਰਹੇ ਕਿ ਵਿਧਾਇਕ ਆਰਾਮ ਨਾਲ ਗੱਲ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਆਮ ਆਦਮੀ ਪਾਰਟੀ (AAP) ਦੀ ਸਰਕਾਰ ਬਣਨ ਜਾ ਰਹੀ ਹੈ। ਇਤਿਹਾਸਕ ਜਿੱਤ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਪਰ ਪੰਜਾਬ ਵਿੱਚ ਸਰਕਾਰ ਚਲਾਉਣ ਦੀਆਂ ਚੁਣੌਤੀਆਂ ‘ਆਪ’ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੀਆਂ।
ਸਾਲ 2020 'ਚ ਸੂਬੇ 'ਚ ਅਪਰਾਧਾਂ 'ਚ 13 ਫੀਸਦੀ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਸੂਬੇ ਵਿੱਚ ਨਸ਼ੇ ਵੀ ਵੱਡੀ ਸਮੱਸਿਆ ਹੈ। ਇਸ ਦੇ ਨਾਲ ਹੀ ਸੂਬਾ ਵੱਡੇ ਕਰਜ਼ੇ ਵਿੱਚ ਵੀ ਡੁੱਬਿਆ ਹੋਇਆ ਹੈ। ਅਜਿਹੇ 'ਚ ਅਗਲੇ ਪੰਜ ਸਾਲ ਭਗਵੰਤ ਮਾਨ ਦੀ ਅਗਨੀ ਪ੍ਰੀਖਿਆ ਹੋਵੇਗੀ।
ਚਣੌਤੀਆਂ ਕਰ ਰਹੀਆਂ ਭਗਵੰਤ ਮਾਨ ਦਾ ਇੰਤਜ਼ਾਰ
ਅਪਰਾਧ, ਨਸ਼ਾ, ਕਰਜ਼ਾ, ਬੇਰੁਜ਼ਗਾਰੀ
ਆਪ ਦੀ ਧਮਾਕੇਦਾਰ ਜਿੱਤ ਤੋਂ ਬਾਅਦ ਆਪ ਵਿਧਾਇਕ ਲਗਾਤਾਰ ਇਕ-ਇਕ ਕਰ ਕੇ ਐਕਸ਼ਨ ਮੋਡ 'ਚ ਆ ਰਹੇ ਹਨ। ਕਰਾਈਮ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਪ ਆਦਮੀ ਪਾਰਟੀ ਨੇ 117 ਵਿਧਾਨ ਸਭਾਂ ਸੀਟਾਂ 'ਚੋਂ 92 ਸੀਟਾਂ ਹਾਸਲ ਕੀਤੀਆਂ ਹਨ ਜੋ ਕਿ ਇਕ ਇਤਿਹਾਸਕ ਜਿੱਤ ਹੈ।
ਬੀਤੀ ਦਿਨੀਂ ਕੇਜਰੀਵਾਲ ਤੇ ਭਗਵੰਤ ਮਾਨ ਅੰਮ੍ਰਿਤਸਰ 'ਚ ਲੋਕਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਵੀ ਕੱਢਿਆ ਸੀ ਤੇ ਇਸ ਦੌਰਾਨ ਲੋਕਾਂ ਨੂੰ ਆਸ ਦਿਵਾਈ ਕਿ ਉਹ ਪੰਜਾਬ 'ਚ ਤਰੱਕੀ ਦੇ ਰਾਹ ਵੱਲ ਲੈ ਕੇ ਜਾਣਗੇ।