ਮੁੰਬਈ: ਅਕਸਰ ਹੀ ਅਜਿਹਾ ਹੁੰਦਾ ਹੈ ਕਿ ਸਟਾਰਸ ਕੁਝ ਸਮੇਂ ਬਾਅਦ ਰਾਜਨੀਤੀ ‘ਚ ਕਦਮ ਰੱਖ ਲੈਂਦੇ ਹਨ। ਦੇਸ਼ ‘ਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਅਜਿਹੇ ‘ਚ “ਭਾਬੀ ਜੀ ਘਰ ਪਰ ਹੈਂ” ਫੇਮ ਐਕਟਰਸ ਸ਼ਿਲਪਾ ਸ਼ਿੰਦੇ ਵੀ ਜਲਦੀ ਹੀ ਰਾਜਨੀਤੀ ‘ਚ ਦਾਅ ਖੇਡਦੀ ਨਜ਼ਰ ਆਵੇਗੀ।
ਜੀ ਹਾਂ, ਖ਼ਬਰਾਂ ਨੇ ਕਿ ਸ਼ਿਲਪਾ ਸ਼ਿੰਦੇ ਅੱਜ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਖ਼ਬਰਾਂ ਨੇ ਕਿ ਸ਼ਿਲਪਾ ਸ਼ਿੰਦੇ ਨੂੰ ਮੁੰਬਈ ਕਾਂਗਰਸ ਪ੍ਰਧਾਨ ਸੰਜੈ ਨਿਰੁਪਮ ਪਾਰਟੀ ਦੀ ਮੈਂਬਰਸ਼ਿਪ ਦੁਆਉਣਗੇ। ਇਸ ਤੋਂ ਬਾਅਦ ਉਹ ਜਲਦੀ ਹੀ ਚੋਣ ਲੜਣ ਦਾ ਐਲਾਨ ਕਰ ਸਕਦੀ ਹੈ।
ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਨੇ ਕਿਹਾ ਸ਼ਿਲਪਾ ਅੱਜ ਪਾਰਟੀ ਜੁਆਇੰਨ ਕਰੇਗੀ ਪਰ ਇਹ ਸਾਫ ਨਹੀਂ ਹੀ ਅੁਹ ਅਗਾਮੀ ਚੋਣ ਲੜੇਗੀ ਜਾਂ ਨਹੀਂ। ਉਹ ਫਿਲਹਾਲ ਮਹਿਲਾਵਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਗੀ ਤੇ ਕਾਂਗਰਸ ਦਾ ਪ੍ਰਚਾਰ ਕਰੇਗੀ।
ਅਜਿਹੇ ‘ਚ ਸਾਫ ਹੈ ਕਿ ਜਲਦੀ ਹੀ ਸ਼ਿਲਪਾ ਸਿਆਸਤ ‘ਚ ਆ ਰਹੀ ਹੈ। ਪਿਛਲੇ ਸਾਲ ਸ਼ਿਲਪਾ ਨੇ ਬਿੱਗ ਬੌਸ 11 ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਉਹ ਜਲਦੀ ਹੀ ਸਲਮਾਨ ਦੀ ਖਾਸ ਦੋਸਤ ਯੂਲੀਆ ਵੰਤੂਰ ਦੀ ਫ਼ਿਲਮ ‘ਚ ਵੀ ਨਜ਼ਰ ਆ ਸਕਦੀ ਹੈ।