Mayawati on Terrorists arrests in Lucknow: ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਤੋਂ ਬਾਅਦ ਹੁਣ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਏਟੀਐਸ ਦੇ ਆਪਰੇਸ਼ਨ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਅਜਿਹਾ ਕਿਉਂ ਹੁੰਦਾ ਹੈ। ਯੂਪੀ ਵਿਧਾਨਸਭਾ ਆਮ ਚੋਣਾਂ ਦੇ ਨੇੜੇ ਆਉਣ 'ਤੇ ਹੀ ਇਸ ਤਰ੍ਹਾਂ ਦੀ ਕਾਰਵਾਈ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਕਰਦੀ ਹੈ।
ਮਾਇਆਵਤੀ ਨੇ ਟਵਿਟਰ 'ਤੇ ਲਿਖਿਆ, 'ਯੂਪੀ ਪੁਲਿਸ ਦਾ ਲਖਨਊ ਚ ਅੱਤਵਾਦੀ ਸਾਜ਼ਿਸ਼ ਦਾ ਭਾਂਡਾ ਭੰਨਣਾ ਤੇ ਇਸ ਮਾਮਲੇ 'ਚ ਗ੍ਰਿਫ਼ਤਾਰ ਦੋ ਲੋਕਾਂ ਦੇ ਤਾਰ ਅੱਤਵਾਦ ਨਾਲ ਜੁੜੇ ਹੋਣ ਦਾ ਦਾਅਵਾ ਜੇਕਰ ਸਹੀ ਹੈ ਤਾਂ ਇਹ ਗੰਭੀਰ ਮਾਮਲਾ ਹੈ ਤੇ ਉੱਚਿਤ ਕਾਰਵਾਈ ਹੋਣੀ ਚਾਹੀਦੀ ਹੈ। ਪਰ ਇਸ ਦੇ ਬਹਾਨੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਜਿਸ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮਾਇਆਵਤੀ ਨੇ ਕਿਹਾ ਵਿਧਾਨਸਭਾ ਚੋਣਾਂ ਨੇੜੇ ਆਉਂਦਿਆਂ ਹੀ ਇਸ ਤਰ੍ਹਾਂ ਦੀ ਕਾਰਵਾਈ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਕਰਦੀ ਹੈ। ਜੇਕਰ ਇਸ ਕਾਰਵਾਈ ਪਿੱਛੇ ਕੁਝ ਸੱਚ ਹੈ ਤਾਂ ਪੁਲਿਸ ਏਨੇ ਦਿਨ ਬੇਖ਼ਬਰ ਕਿਉਂ ਰਹੀ? ਇਹ ਉਹ ਸਵਾਲ ਹਨ ਜੋ ਲੋਕ ਪੁੱਛ ਰਹੇ ਹਨ। ਸਰਕਾਰ ਅਜਿਹੀ ਕੋਈ ਕਾਰਵਾਈ ਨਾ ਕਰੇ ਜਿਸ ਨਾਲ ਲੋਕਾਂ ਦੀ ਬੇਚੈਨੀ ਹੋਰ ਵਧੇ।'
ਇਸ ਤੋਂ ਪਹਿਲਾਂ ਕੱਲ੍ਹ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਗ੍ਰਿਫ਼ਤਾਰੀ ਨੂੰ ਲੈਕੇ ਵਿਵਾਦਤ ਬਿਆਨ ਦਿੱਤਾ ਸੀ। ਅਖਿਲੇਸ਼ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਯੂਪੀ ਪੁਲਿਸ 'ਤੇ ਭਰੋਸਾ ਨਹੀਂ ਹੈ।
ਮਨੁੱਖੀ ਬੰਬ ਜ਼ਰੀਏ ਧਮੀਕੇ ਦੀ ਸਾਜ਼ਿਸ਼ ਕੀਤੀ ਸੀ
ਲਖਨਊ 'ਚ ਫੜੇ ਗਏ ਅੱਤਵਾਦੀਆਂ ਦੀ ਮਨੁੱਖੀ ਬੰਬ ਜ਼ਰੀਏ ਧਮਾਕੇ ਦੀ ਸਾਜ਼ਿਸ਼ ਸੀ। ਅੱਤਵਾਦੀ 15 ਅਗਸਤ ਦੇ ਨੇੜੇ ਧਮਾਕਾ ਕਰਨ ਦੀ ਫਿਰਾਕ 'ਚ ਸਨ। ਦੋਵੇਂ ਅੱਤਵਾਦੀ ਸੀਰੀਅਲ ਬਲਾਸਟ ਕਰਨਾ ਚਾਹੁੰਦੇ ਸਨ। ਫੜੇ ਗਏ ਅੱਤਵਾਦੀਆਂ ਦੇ ਨਾਂਅ ਮਿਨਹਾਜ ਅਹਿਮਦ ਤੇ ਮਸੀਰੂਦੀਨ ਹੈ। ਅਲਕਾਇਦਾ ਦਾ ਇਹ ਮਨੁੱਖੀ ਬੰਬ ਮੌਡਿਊਲ ਸੀ। ਦੋਵੇਂ ਅੱਤਵਾਦੀ ਅੰਸਾਰ ਗਜਵਾਤੁਲ ਹਿੰਦ ਗਰੁੱਪ ਨਾਲ ਜੁੜੇ ਸਨ।