ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੌਕਡਾਊਨ 'ਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਦਿੱਲੀ ਸਰਕਾਰ 27 ਅਪ੍ਰੈਲ ਨੂੰ ਸਮੀਖਿਆ ਬੈਠਕ ਕਰੇਗੀ, ਉਸ ਸਮੇਂ ਮੌਜੂਦਾ ਸਥਿਤੀ ਦੇਖਦਿਆਂ ਫੈਸਲਾ ਲਿਆ ਜਾਵੇਗਾ।


ਅਰਵਿੰਦ ਕੇਜਰੀਵਾਲ ਨੇ ਇਕ ਚਿੰਤਾਜਨਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ 'ਚ 186 ਲੋਕਾਂ 'ਚ ਕੋਰੋਨਾ ਦੇ ਲੱਛਣਾ ਦਾ ਪਤਾ ਨਹੀਂ ਲੱਗਾ। ਕੇਂਦਰ ਸਰਕਾਰ ਮੁਤਾਬਕ ਜੋ ਹੌਟਸਪੌਟ ਤੇ ਕੰਟੇਨਮੈਂਟ ਜ਼ੋਨ ਹਨ ਉਨ੍ਹਾਂ 'ਚ ਫਿਲਹਾਲ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ। ਦਿੱਲੀ 'ਚ 11 ਜ਼ਿਲ੍ਹੇ ਹਨ ਤੇ ਸਾਰੇ ਹੀ ਹੌਟਸਪੌਟ ਐਲਾਨੇ ਗਏ ਹਨ। ਅੱਜ ਦੀ ਤਾਰੀਖ਼ 'ਚ ਦਿੱਲੀ 'ਚ 77 ਕੰਟੇਨਮੈਂਟ ਜ਼ੋਨ ਦੱਸੇ ਗਏ ਹਨ।


ਕੇਜਰੀਵਾਲ ਨੇ ਦੱਸਿਆ ਕਿ ਦਿੱਲੀ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਅਜੇ ਸਥਿਤੀ ਕਾਬੂ ਤੋਂ ਬਾਹਰ ਨਹੀਂ ਹੈ। ਅੱਜ ਦਿੱਲੀ 'ਚ 1,893 ਕੇਸ ਹੈ ਤੇ ਇਨ੍ਹਾਂ 'ਚ 26 ਆਈਸੀਯੂ 'ਚ ਤੇ ਛੇ ਵੈਂਟੀਲੇਟਰ 'ਤੇ ਹਨ।