Rahul Gandhi: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਭਾਜਪਾ ਰਾਹੁਲ ਗਾਂਧੀ 'ਤੇ ਗੁੱਸੇ 'ਚ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਆਪਣੀ ਵੀਡੀਓ ਸ਼ੇਅਰ ਕਰਦੇ ਹੋਏ ਰਾਹੁਲ ਗਾਂਧੀ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਭੜਕਾਊ ਬਿਆਨਾਂ ਕਾਰਨ ਹੀ ਨੇਤਾਵਾਂ 'ਤੇ ਹਮਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ  ਦੀਆਂ ਗੱਲਾਂ ਅਮਰੀਕਾ ਵਿੱਚ ਹੋ ਰਹੀਆਂ ਹਨ ਉਸੇ ਤਰ੍ਹਾਂ ਦੀ ਭੜਕਾਊ ਭਾਸ਼ਾ ਦੀ ਵਰਤੋਂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੌਰਾਨ ਕੀਤੀ ਸੀ।


ਭਾਜਪਾ ਬੁਲਾਰੇ ਨੇ ਕਿਹਾ, ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀ ਤੁਲਨਾ ਹਿਟਲਰ ਨਾਲ ਕਰਦੇ ਹਨ ਤੇ ਕਹਿੰਦੇ ਹਨ, ਉਹ ਘਰ ਤੋਂ ਨਹੀਂ ਨਿਕਲ ਪਾਉਣਗੇ। ਭਾਰਤ ਦੇ ਨੌਜਵਾਨ ਸੋਟੀਆਂ ਮਾਰਨਗੇ। ਅਜਿਹੇ ਬਿਆਨ ਸਿਰਫ ਰਾਜਨੀਤੀ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ। 






ਅਮਿਤ ਮਾਲਵੀਆ ਨੇ ਐਕਸ 'ਤੇ ਕਿਹਾ, ਇਸ ਵਾਰ ਅਮਰੀਕੀ ਰਾਸ਼ਟਰਪਤੀ ਚੋਣਾਂ ਦਾ ਵਿਸ਼ਾ ਵੀ ਇਹ ਹੈ ਕਿ ਲੋਕਤੰਤਰ ਖ਼ਤਰੇ ਵਿੱਚ ਹੈ। ਇਹ ਸੰਵਿਧਾਨ ਨੂੰ ਬਚਾਉਣ ਦੇ ਬਰਾਬਰ ਹੈ। ਵਿਰੋਧੀਆਂ ਦੇ ਅਕਸ ਨੂੰ ਖਰਾਬ ਕਰਨਾ ਤੇ ਉਨ੍ਹਾਂ ਨੂੰ ਤਾਨਾਸ਼ਾਹ ਕਹਿਣਾ ਵੀ ਕੋਈ ਇਤਫ਼ਾਕ ਨਹੀਂ ਹੈ। ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ਵਿੱਚ ਲੋਕਤੰਤਰੀ ਪ੍ਰਕਿਰਿਆ ਰਾਹੀਂ ਚੁਣੇ ਗਏ ਨੇਤਾਵਾਂ 'ਤੇ ਅਜਿਹੇ ਹਮਲੇ ਹੋ ਰਹੇ ਹਨ। 


ਮਾਲਵੀਆ ਨੇ ਕਿਹਾ, ਰਾਹੁਲ ਗਾਂਧੀ ਤੀਜੀ ਵਾਰ ਫੇਲ ਹੋਏ ਹਨ। ਉਸਨੇ ਭਾਰਤ ਦੀਆਂ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਲਿਆਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਪੋਸਟ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਲਿਖਿਆ ਸੀ ਕਿ ਦੁਨੀਆ ਦੇ ਤਾਨਾਸ਼ਾਹਾਂ ਦੇ ਨਾਂਅ ਮਾਰਕੋਸ, ਮੁਸੋਲਿਨੀ, ਮਿਲੋਸੇਵਿਕ ਮੁਬਾਰਕ, ਮੁਸ਼ੱਰਫ, ਮਿਕੋਮਬੇਰੋ ਵਰਗੇ ਦੇ ਨਾਂਅ 'ਐੱਮ' ਨਾਲ ਕਿਉਂ ਸ਼ੁਰੂ ਹੁੰਦੇ ਹਨ।


ਇਸ ਦੇ ਨਾਲ ਹੀ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫਰੰਸ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਉਨ੍ਹਾਂ ਨੇ ਵਾਰਾਣਸੀ ਵਿੱਚ ਰੋਡ ਸ਼ੋਅ ਦੌਰਾਨ ਪੀਐਮ ਮੋਦੀ ਦੇ ਕਾਫ਼ਲੇ ਉੱਤੇ ਚੱਪਲਾਂ ਮਾਰਨ ਦੀ ਘਟਨਾ ਦਾ ਜ਼ਿਕਰ ਕੀਤਾ। ਹਾਲਾਂਕਿ ਉਨ੍ਹਾਂ ਨੇ ਇਸ ਘਟਨਾ ਦੀ ਆਲੋਚਨਾ ਨਹੀਂ ਕੀਤੀ।