Samyukt Kisan Morcha and Ex-Servicemen Campaign: ਭਾਰਤ ਸਰਕਾਰ ਵੱਲੋਂ ਫੌਜ 'ਚ ਭਰਤੀ ਲਈ ਲਿਆਂਦੀ ਗਈ ਸਕੀਮ ਅਗਨੀਪਥ ਯੋਜਨਾ (Agnipath Scheme) ਖਿਲਾਫ ਅੱਜ ਤੋਂ ਸੰਯੁਕਤ ਕਿਸਾਨ ਮੋਰਚਾ (Samyukt Kisan Morcha) ਤੇ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਦੇਸ਼ਵਿਆਪੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ। ਅਗਨੀਪਥ ਯੋਜਨਾ ਦੇ ਵਿਰੋਧ 'ਚ ਇਹ ਮੁਹਿੰਮ 7 ਤੋਂ 14 ਅਗਸਤ ਤਕ ਚੱਲੇਗਾ।



ਕਿਸਾਨ ਸੰਗਠਨ ਤੇ ਸਾਬਕਾ ਫੌਜੀਆਂ ਦੇ ਫਰੰਟ ਨੇ ਮੁਹਿੰਮ ਲਈ ਬੇਰੁਜ਼ਗਾਰ ਨੌਜਵਾਨਾਂ ਨਾਲ ਹੱਥ ਮਿਲਾਇਆ ਹੈ। ਇਨ੍ਹਾਂ ਨੇ ਅਗਨੀਪਥ ਯੋਜਨਾ ਨੂੰ ਰਾਸ਼ਟੀ ਸੁਰੱਖਿਆ (National Security), ਭਾਰਤੀ ਫੌਜ (Indian Army), ਬੇਰੁਜ਼ਗਾਰ ਨੌਜਵਾਨਾਂ (Unemployed Youth) ਤੇ ਕਿਸਾਨਾ ਪਰਿਵਾਰਾਂ ਲ਼ਈ ਵਿਨਾਸ਼ਕਾਰੀ ਕਰਾਰ ਦਿੱਤਾ ਹੈ। ਕਿਸਾਨ ਸੰਗਠਨ ਤੇ ਸਾਬਕਾ ਫੌਜੀਆਂ ਦੇ ਮੋਰਚੇ ਦਾ ਕਹਿਣਾ ਹੈ ਕਿ ਅਗਨੀਪਥ ਯੋਜਨਾ ਵਾਪਸ ਲਏ ਜਾਣ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

ਇਹ ਕਿਸਾਨਾਂ ਤੇ ਸਾਬਕਾ ਸੈਨਿਕਾਂ ਦੇ ਮੋਰਚਿਆਂ ਦੀਆਂ ਪ੍ਰਾਪਤੀਆਂ ਹਨ


ਸੰਯੁਕਤ ਕਿਸਾਨ ਮੋਰਚੇ ਵਿੱਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਾਮਲ ਹਨ, ਜਿਨ੍ਹਾਂ ਦੇ ਇੱਕ ਸਾਲ ਤੋਂ ਵੱਧ ਲੰਬੇ ਅੰਦੋਲਨ ਦੀ ਅਗਵਾਈ ਵਿੱਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਅਗਵਾਈ ਕੀਤੀ। ਇਸ ਦੇ ਨਾਲ ਹੀ ਸਾਬਕਾ ਸੈਨਿਕਾਂ ਦਾ ਯੂਨਾਈਟਿਡ ਫਰੰਟ ਵਨ ਰੈਂਕ ਵਨ ਪੈਨਸ਼ਨ ਲਈ 2600 ਦਿਨ ਲਗਾਤਾਰ ਸੰਘਰਸ਼ ਕਰਦਾ ਰਿਹਾ। ਅਗਨੀਪੱਥ ਸਕੀਮ ਵਿਰੁੱਧ ਚਲਾਈ ਮੁਹਿੰਮ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ 7 ਤੋਂ 14 ਅਗਸਤ ਤੱਕ ਚੋਣਵੀਆਂ ਥਾਵਾਂ ’ਤੇ ਜੈ ਜਵਾਨ ਜੈ ਕਿਸਾਨ ਸੰਮੇਲਨ ਕਰਵਾ ਕੇ ਇਹ ਮੁਹਿੰਮ ਚਲਾਈ ਜਾਵੇਗੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕਟ ਤੇ ਸਾਥੀ ਮੌਜੂਦ ਰਹੇ।


 



ਇਹ ਵੀ ਪੜ੍ਹੋ: Viral Video: ਲਾਲ ਮਿਰਚ ਨੇ ਇਸ ਖਤਰਨਾਕ ਪੌਦੇ ਦਾ ਕੀਤਾ ਬੁਰਾ ਹਾਲ, ਦੇਖੋ ਵਾਇਰਲ ਵੀਡੀਓ


ਇਹ ਵੀ ਪੜ੍ਹੋ: Viral News: ਪਾਲਤੂ ਅਜਗਰ ਨੇ ਖੋਹਿਆ ਮਾਲਕ ਦਾ ਸਾਹ, ਬੇਰਹਿਮੀ ਨਾਲ ਉਤਾਰ ਦਿੱਤਾ ਮੌਤ ਦੇ ਘਾਟ!