ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੀ ਰੋਕਥਾਮ ਕਾਰਨ ਬੰਦ ਹੋਈ Delhi AIIMS ਦੀਆਂ OPD ਸੇਵਾਵਾਂ 18 ਜੂਨ ਤੋਂ ਸ਼ੁਰੂ ਹੋਣਗੀਆਂ। ਇਸ ਸਬੰਧੀ ਦਿੱਲੀ ਏਮਜ਼ ਪ੍ਰਸ਼ਾਸਨ ਨੇ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਓਪੀਡੀ ਸੇਵਾਵਾਂ ਇੱਕ ਕ੍ਰਮਵਾਰ ਤਰੀਕੇ ਨਾਲ ਖੁੱਲ੍ਹਣਗੀਆਂ। ਲਗਪਗ ਦੋ ਮਹੀਨਿਆਂ ਬਾਅਦ ਏਮਜ਼ ਵਿੱਚ ਓਪੀਡੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਏਮਜ਼ ਦੀਆਂ ਓਪੀਡੀ ਸੇਵਾਵਾਂ 19 ਅਪ੍ਰੈਲ ਨੂੰ ਬੰਦ ਕੀਤੀਆਂ ਗਈਆਂ ਸੀ।


7 ਅਪ੍ਰੈਲ ਨੂੰ ਏਮਜ਼ ਨੇ ਓਪੀਡੀ ਸੇਵਾਵਾਂ ਬੰਦ ਕਰਕੇ ਸਿਰਫ ਆਨਲਾਈਨ ਰਜਿਸਟ੍ਰੇਸ਼ਨ ਰਾਹੀਂ ਮਰੀਜ਼ ਨੂੰ ਓਪੀਡੀ ਵਿੱਚ ਦਿਖਾਉਣ ਦੇ ਪ੍ਰਬੰਧ ਕੀਤੇ ਸੀ। ਹੁਣ ਤੱਕ ਸਿਰਫ ਓਡੀਪੀ ਰਜਿਸਟਰੀਕਰਨ ਰਾਹੀਂ ਆਉਣ ਵਾਲੇ ਵਿਅਕਤੀਆਂ ਦਾ ਹੀ ਇਲਾਜ ਓਪੀਡੀ ਵਿੱਚ ਚੱਲ ਰਿਹਾ ਸੀ। ਹਾਲਾਂਕਿ, ਬਾਅਦ ਵਿੱਚ 19 ਅਪ੍ਰੈਲ ਨੂੰ ਦਿੱਲੀ ਵਿੱਚ ਕੋਰੋਨਾ ਦੇ ਵਧ ਰਹੇ ਕੇਸਾਂ ਤੇ ਲੌਕਡਾਊਨ ਕਰਕੇ ਓਪੀਡੀ ਪੂਰੀ ਤਰ੍ਹਾਂ ਬੰਦ ਹੋ ਗਈ ਸੀ।


ਓਪੀਡੀ ਖੋਲ੍ਹਣ ਦਾ ਇਹ ਫੈਸਲਾ ਕੋਰੋਨਾ ਦੇ ਘਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਸੋਮਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੀ ਲਾਗ ਦੇ 131 ਨਵੇਂ ਕੇਸ ਸਾਹਮਣੇ ਆਏ। ਦਿੱਲੀ ਵਿੱਚ ਪੌਜ਼ੇਟੀਵਿਟੀ ਦਰ 0.22 ਪ੍ਰਤੀਸ਼ਤ ਤੱਕ ਪਹੁੰਚ ਗਈ।


ਇਹ ਵੀ ਪੜ੍ਹੋ: Price hike of Milk: ਪੈਟਰੋਲ-ਡੀਜ਼ਲ ਮਗਰੋਂ ਹੁਣ ਦੁੱਧ ਵੀ ਮਹਿੰਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904