ਨਵੀਂ ਦਿੱਲੀ: ਭਾਰਤੀ ਹਵਾਈ ਫੌਜ (Indian Air Force) ਨੇ ਆਪਣੇ ਇੱਕ ਕਰਮਚਾਰੀ ਨੂੰ Covid-19ਟੀਕਾ ਲੈਣ ਤੋਂ ਇਨਕਾਰ ਕਰਨ ਕਾਰਣ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਗੁਜਰਾਤ ਹਾਈ ਕੋਰਟ (Gujarat High Court) ਵਿੱਚ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰ ਸਰਕਾਰ ਨੇ ਕਿਹਾ ਕਿ ਸੇਵਾ ਦੀਆਂ ਸ਼ਰਤਾਂ ਅਨੁਸਾਰ, ਕੋਵਿਡ-19 ਵਿਰੋਧੀ ਵੈਕਸੀਨ (Corona Vaccine) ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਏਅਰ ਫੋਰਸ ਦੇ ਕਾਰਪੋਰੇਲ ਯੋਗਿੰਦਰ ਕੁਮਾਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਕੇਂਦਰ ਨੇ ਅਦਾਲਤ ਵਿੱਚ ਇਹ ਜਵਾਬ ਦਾਇਰ ਕੀਤਾ ਹੈ।


ਵਧੀਕ ਸਾਲਿਸਿਟਰ ਜਨਰਲ ਦੇਵਾਂਗ ਵਿਆਸ ਨੇ ਜਸਟਿਸ ਏਜੇ ਦੇਸਾਈ ਤੇ ਜਸਟਿਸ ਏਪੀ ਠਾਕਰ ਦੀ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ, ਦੇਸ਼ ਵਿੱਚ ਅਜਿਹੇ 9 ਕਰਮਚਾਰੀਆਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੇ ਟੀਕਾ ਲਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨੋਟਿਸ ਦਾ ਜਵਾਬ ਨਾ ਦੇਣ ਵਾਲੇ ਕਰਮਚਾਰੀਆਂ ਵਿੱਚੋਂ ਇੱਕ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਭਾਵੇਂ, ਉਨ੍ਹਾਂ ਬਰਖਾਸਤ ਕਰਮਚਾਰੀ ਦਾ ਨਾਂ ਜਾਂ ਕੋਈ ਹੋਰ ਵੇਰਵਾ ਨਹੀਂ ਦਿੱਤਾ।


ਕੇਂਦਰ ਸਰਕਾਰ ਨੇ ਅਦਾਲਤ ਵਿੱਚ ਕੀ ਕਿਹਾ


ਵਧੀਕ ਸਾਲਿਸਿਟਰ ਜਨਰਲ ਦੇਵਾਂਗ ਵਿਆਸ ਨੇ ਹਾਈ ਕੋਰਟ (Central Government) ਨੂੰ ਦੱਸਿਆ,"ਦੇਸ਼ ਭਰ ਵਿੱਚ ਭਾਰਤੀ ਹਵਾਈ ਫੌਜ ਦੇ 9 ਜਵਾਨਾਂ ਨੇ ਕੋਵਿਡ ਟੀਕਾ ਲਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਸਾਰਿਆਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤੇ ਗਏ ਸਨ। ਇਨ੍ਹਾਂ ਨੌਂ ਕਰਮਚਾਰੀਆਂ ਵਿੱਚੋਂ ਇੱਕ ਨੇ ਇਸ ਨੋਟਿਸ ਦਾ ਜਵਾਬ ਨਹੀਂ ਦਿੱਤਾ।" ਇਸ ਲਈ, ਜਵਾਬ ਨਾ ਦੇਣ ਕਾਰਨ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।


ਉਨ੍ਹਾਂ ਕਿਹਾ ਕਿ, ਜਿੱਥੋਂ ਤੱਕ ਟੀਕਾ ਲਵਾਉਣ ਦੀ ਗੱਲ ਹੈ, ਇਹ ਆਮ ਲੋਕਾਂ ਲਈ ਵੈਕਲਪਿਕ ਹੈ। ਪਰ ਇਸ ਨੂੰ ਹਵਾਈ ਫੌਜ ਵਿੱਚ ਹਰ ਕਿਸੇ ਲਈ ਲਾਜ਼ਮੀ ਬਣਾਇਆ ਗਿਆ ਹੈ। ਇਹ ਉਸ ਵਾਅਦੇ ਦਾ ਹਿੱਸਾ ਹੈ ਜੋ ਏਅਰ ਫੋਰਸ ਦੇ ਕਰਮਚਾਰੀ ਸੇਵਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦਿੰਦੇ ਹਨ।


ਕਾਰਪੋਰਲ ਯੋਗਿੰਦਰ ਕੁਮਾਰ ਨੇ ਕੀਤੀ ਸੀ ਪਟੀਸ਼ਨ ਦਾਇਰ


ਦੇਵਾਂਗ ਵਿਆਸ ਨੇ ਅਦਾਲਤ ਨੂੰ ਦੱਸਿਆ ਕਿ, ਇਹ ਸਮਝਣਾ ਵੀ ਜ਼ਰੂਰੀ ਹੈ ਕਿ ਹਵਾਈ ਫੌਜ ਨੂੰ ਕਮਜ਼ੋਰ ਸਥਿਤੀ ਵਿੱਚ ਨਹੀਂ ਰੱਖਿਆ ਜਾ ਸਕਦਾ ਤੇ ਕਰਮਚਾਰੀਆਂ ਦਾ ਲਾਜ਼ਮੀ ਤੌਰ 'ਤੇ ਟੀਕਾਕਰਣ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ, ਕਾਰਪੋਰਲ ਯੋਗਿੰਦਰ ਕੁਮਾਰ ਨੇ ‘ਕਾਰਣ ਦੱਸੋ ਨੋਟਿਸ’ ਦਾ ਜਵਾਬ ਦਿੱਤਾ ਹੈ; ਇਸ ਲਈ ਉਹ ਸਬੰਧਤ ਅਥਾਰਟੀ ਜਾਂ ਆਰਮਡ ਫੋਰਸਿਜ਼ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਹੋ ਸਕਦਾ ਹੈ।


ਦੱਸ ਦੇਈਏ ਕਿ, ਕਾਰਪੋਰੇਸ਼ਨਲ ਯੋਗੇਂਦਰ ਕੁਮਾਰ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਕੋਵਿਡ-19 ਦਾ ਟੀਕਾਕਰਣ ਕਰਨ ਵਿੱਚ ਉਨ੍ਹਾਂ ਦੀ ਝਿਜਕ ਦੇ ਬਾਅਦ ਜਾਰੀ ਕੀਤੇ ਗਏ ਨੋਟਿਸ ਨੂੰ ਚੁਣੌਤੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅਦਾਲਤ ਨੇ ਅਜਿਹੇ ਮਾਮਲਿਆਂ ਵਿੱਚ ਅੰਤ੍ਰਿਮ ਰਾਹਤ ਦੇਣ ਦੀ ਗੱਲ ਕਹੀ ਸੀ।


ਇਹ ਵੀ ਪੜ੍ਹੋ: ਮਨੋਹਰ ਲਾਲ ਖੱਟਰ ਦੇ ਭਰਾ ਦਾ ਦੇਹਾਂਤ, ਮੇਦਾਂਤਾ 'ਚ ਸੀ ਦਾਖਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904