Air India News : ਏਅਰ ਇੰਡੀਆ ਦੀ ਫਲਾਈਟ ਵਿਚ ਇਕ ਮਹਿਲਾ ਯਾਤਰੀ 'ਤੇ ਪਿਸ਼ਾਬ ਕਰਨ ਦੇ ਮਾਮਲੇ ਦੀ ਜਾਂਚ ਭਾਵੇਂ ਬੰਦ ਹੋ ਗਈ ਹੋਵੇ ਪਰ ਏਅਰ ਇੰਡੀਆ ਇਸ ਨੂੰ ਲੈ ਕੇ ਲਗਾਤਾਰ ਕਾਰਵਾਈ ਵਿਚ ਹੈ। ਹੁਣ ਏਅਰ ਇੰਡੀਆ ਨੇ ਵੱਡਾ ਕਦਮ ਚੁੱਕਿਆ ਹੈ। ਏਅਰਲਾਈਨ ਹੁਣ ਸਾਫਟਵੇਅਰ ਰਾਹੀਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕਰੇਗੀ। ਜੇਕਰ ਫਲਾਈਟ 'ਚ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਚਾਲਕ ਦਲ ਅਤੇ ਪਾਇਲਟ ਸਭ ਕੁਝ ਸਾਫਟਵੇਅਰ ਦੇ ਜ਼ਰੀਏ ਅਪਲੋਡ ਕਰਨਗੇ।



ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਏਅਰ ਇੰਡੀਆ ਦੇ ਸਾਰੇ ਵੱਡੇ ਅਤੇ ਛੋਟੇ ਅਧਿਕਾਰੀ ਹਰ ਮਾਮਲੇ ਤੋਂ ਜਾਣੂ ਹੋਣ। ਕੁਝ ਦਿਨਾਂ 'ਚ ਏਅਰ ਇੰਡੀਆ ਆਪਣੇ ਕਰੂ ਅਤੇ ਪਾਇਲਟਾਂ ਨੂੰ ਆਈਪੈਡ ਦੇਵੇਗੀ। 1 ਮਈ ਤੋਂ ਇਸ ਵਿਚ ਸਾਰੀਆਂ ਚੀਜ਼ਾਂ ਅਪਲੋਡ ਹੋ ਜਾਣਗੀਆਂ। ਦਰਅਸਲ, ਇਸ ਤੋਂ ਪਹਿਲਾਂ ਸਾਰੀਆਂ ਘਟਨਾ ਪੇਪਰ ਵਿੱਚ ਲਿਖ ਕੇ ਹੁੰਦੀ ਸੀ। ਅਜਿਹੀ ਸਥਿਤੀ ਵਿੱਚ ਕਾਰਵਾਈ ਕਰਨ ਵਿੱਚ ਸਮਾਂ ਲੱਗ ਜਾਂਦਾ ਸੀ ਅਤੇ ਹਰ ਕਿਸੇ ਨੂੰ ਜਾਣਕਾਰੀ ਨਹੀਂ ਮਿਲਦੀ ਸੀ।

 

ਇਹ ਵੀ ਪੜ੍ਹੋ : ਭਾਰੀ ਮੀਂਹ 'ਚ ਵੀ ਬਟਾਲਾ ਰੇਲਵੇ ਟਰੈਕ 'ਤੇ ਕਿਸਾਨਾਂ ਦਾ ਧਰਨਾ ਜਾਰੀ , ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ -ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਕੀਤਾ ਜਾਮ

ਪਿਸ਼ਾਬ ਸਕੈਂਡਲ ਕੀ ਹੈ ?


ਹਾਲ ਹੀ 'ਚ ਪੈਰਿਸ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ 'ਚ 'ਪੇਸ਼ਾਬ ਕਾਂਡ' ਨੂੰ ਲੈ ਕੇ ਕਾਫੀ ਵਿਵਾਦ ਖੜ੍ਹਾ ਹੋ ਗਿਆ ਸੀ। ਹਵਾਈ ਅੱਡੇ ਦੀ ਸੁਰੱਖਿਆ ਨੂੰ ਦੱਸਿਆ ਗਿਆ ਕਿ ਦੋਸ਼ੀ ਪੁਰਸ਼ ਨਸ਼ੇ ਵਿੱਚ ਸੀ ਅਤੇ ਕੈਬਿਨ ਕਰੂ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਿਹਾ ਸੀ। ਉਸ ਨੇ ਨਸ਼ੇ ਵਿੱਚ ਮਹਿਲਾ ਯਾਤਰੀ ਦੇ ਕੰਬਲ 'ਤੇ ਪਿਸ਼ਾਬ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਸ਼ੀ ਵਿਅਕਤੀ ਨੂੰ ਸੀ.ਆਰ.ਪੀ.ਐੱਫ. ਨੇ ਦਿੱਲੀ ਤੋਂ ਫੜ ਲਿਆ ਸੀ, ਪਰ ਦੋਵਾਂ ਯਾਤਰੀਆਂ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਦੋਸ਼ੀ ਯਾਤਰੀ ਨੂੰ ਛੱਡ ਦਿੱਤਾ ਗਿਆ ਸੀ ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।