Air India Flight Priority Landing: ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਪਾਇਲਟ ਨੇ ਮੰਗਲਵਾਰ (18 ਅਪ੍ਰੈਲ) ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਪਹਿਲ ਦੇ ਆਧਾਰ 'ਤੇ ਲੈਂਡਿੰਗ ਕਰਨ ਲਈ ਕਿਹਾ। ਵਿੰਡਸ਼ੀਲਡ 'ਚ ਦਰਾਰ ਪੈਣ ਤੋਂ ਬਾਅਦ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰਿਆ ਗਿਆ। ਇਹ ਫਲਾਈਟ ਪੁਣੇ ਤੋਂ ਆ ਰਹੀ ਸੀ। ਇਸ ਤੋਂ ਪਹਿਲਾਂ ਦਿਨ ਵੇਲੇ ਦਿੱਲੀ ਤੋਂ ਸ਼੍ਰੀਨਗਰ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਨੂੰ ਗਲਤ ਕਾਕਪਿਟ ਅਲਰਟ ਕਾਰਨ ਵਾਪਸ ਆਈਜੀਆਈ ਹਵਾਈ ਅੱਡੇ 'ਤੇ ਉਤਾਰਨਾ ਪਿਆ ਸੀ।
ਸਪਾਈਸਜੈੱਟ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਦਿੱਲੀ ਤੋਂ ਸ੍ਰੀਨਗਰ ਜਾ ਰਹੀ ਸਪਾਈਸਜੈੱਟ ਦੀ ਉਡਾਣ ਬੀ737, ਫਲਾਈਟ ਨੰਬਰ ਐਸਜੀ-8373 ਸੀ, ਨੂੰ ਕਾਕਪਿਟ ਵਿਚ ਏਐਫਟੀ ਕਾਰਗੋ ਦੀ ਫਾਇਰ ਲਾਈਟ ਸੜ ਜਾਣ ਕਾਰਨ ਦਿੱਲੀ ਵਿੱਚ ਉਤਾਰਨਾ ਪਿਆ ਸੀ। ਸਪਾਈਸਜੈੱਟ ਨੇ ਕਿਹਾ ਕਿ ਕਪਤਾਨ ਦੁਆਰਾ ਬਾਅਦ ਵਿੱਚ ਕੀਤੀ ਗਈ ਕਾਰਵਾਈ ਕਰਕੇ ਲਾਈਟਾਂ ਬੁਝ ਗਈਆਂ ਅਤੇ ਸਾਰੇ ਸੰਚਾਲਨ ਮਾਪਦੰਡ ਨਾਰਮਲ ਪਾਏ ਗਏ।
ਇਹ ਵੀ ਪੜ੍ਹੋ: Atiq Ahmed Case: ਅਤੀਕ ਅਹਿਮਦ ਅਤੇ ਉਸ ਦੇ ਭਰਾ ਦੇ ਕਤਲ ਨੂੰ ਲੈ ਕੇ NHRC ਨੇ UP ਪੁਲਿਸ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਕੁਝ ਕਿਹਾ?
ਸਪਾਈਸਜੈਟ ਨੇ ਕੀ ਕਿਹਾ ਸੀ
ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਅਦ ਵਿੱਚ AFT ਕਾਰਗੋ ਨੂੰ ਖੋਲ੍ਹਣ 'ਤੇ ਅੱਗ ਜਾਂ ਧੂੰਏਂ ਦਾ ਕੋਈ ਸੰਕੇਤ ਨਹੀਂ ਮਿਲਿਆ ਅਤੇ ਸ਼ੁਰੂਆਤੀ ਮੁਲਾਂਕਣ ਦੇ ਅਧਾਰ 'ਤੇ, ਚੇਤਾਵਨੀ ਗਲਤ ਪਾਈ ਗਈ ਸੀ। ਜਹਾਜ਼ 'ਚ 140 ਯਾਤਰੀ ਸਵਾਰ ਸਨ ਅਤੇ ਸਾਰਿਆਂ ਨੂੰ ਜਹਾਜ਼ 'ਚੋਂ ਸੁਰੱਖਿਅਤ ਉਤਾਰ ਲਿਆ ਗਿਆ।
ਇੰਡੀਗੋ ਦੀ ਫਲਾਈਟ ਦੀ ਹੋਈ ਐਮਰਜੈਂਸੀ ਲੈਂਡਿੰਗ
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 230 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ 'ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ। ਪੱਛਮੀ ਬੰਗਾਲ ਜਾਣ ਵਾਲੀ ਇੰਡੀਗੋ ਦੀ ਉਡਾਣ ਨੇ ਸ਼ਾਮ 4 ਵਜੇ ਦੇ ਕਰੀਬ ਲੈਂਡਿੰਗ ਕਰਨ ਵਾਲੀ ਸੀ, ਪਰ ਇਸ ਦੀ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।
ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੰਡੀਗੋ ਦੀ ਫਲਾਈਟ 6E 6282 ਦਿੱਲੀ ਤੋਂ ਬਾਗਡੋਗਰਾ, ਬੰਗਾਲ ਲਈ ਸਾਵਧਾਨੀ ਦੇ ਤੌਰ 'ਤੇ ਦਿੱਲੀ ਵਾਪਸ ਪਰਤ ਗਈ। ਪਾਇਲਟ ਨੇ ਤਕਨੀਕੀ ਸਮੱਸਿਆ ਦੇਖੀ ਅਤੇ ਵਾਪਸੀ ਦੀ ਬੇਨਤੀ ਕੀਤੀ। ਜਹਾਜ਼ ਸੁਰੱਖਿਅਤ ਉਤਾਰਿਆ ਅਤੇ ਜ਼ਰੂਰੀ ਜਾਂਚ ਕੀਤੀ ਗਈ। ਯਾਤਰੀਆਂ ਨੂੰ ਬਾਗਡੋਗਰਾ ਲਿਜਾਣ ਲਈ ਇੱਕ ਬਦਲਵਾਂ ਹਵਾਈ ਜਹਾਜ਼ ਉਪਲਬਧ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: Kedarnath Yatra 2023: ਕੇਦਾਰਨਾਥ ਹੈਲੀ ਸੇਵਾ ਦੇ ਦੂਜੇ ਪੜਾਅ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ, IRCTC ‘ਤੇ ਇਦਾਂ ਕਰੋ ਬੁੱਕ