ਨਵੀਂ ਦਿੱਲੀ: ਇੱਕ ਸਾਈਬਰ ਅਟੈਕ 'ਚ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ (Air India Data Breach) ਦੇ ਯਾਤਰੀਆਂ ਦਾ ਡਾਟਾ ਲੀਕ ਹੋਇਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਨੂੰ ਪੈਸੇਂਜਰ ਸਰਵਿਸ ਸਿਸਟਮ ਉਪਲਬਧ ਕਰਵਾਉਣ ਵਾਲੀ ਫਰਮ ਐਸਆਈਟੀਏ 'ਤੇ ਸਾਈਬਰ ਹਮਲਾ ਕਰ ਕੇ ਡਾਟਾ ਚੋਰੀ ਕੀਤਾ ਗਿਆ ਹੈ।
ਏਅਰ ਇੰਡੀਆ ਨੇ ਦੱਸਿਆ ਕਿ ਐਸਆਈਟੀ 'ਤੇ ਸਾਈਬਰ ਹਮਲਾ ਫਰਵਰੀ ਦੇ ਆਖਰੀ ਹਫ਼ਤੇ 'ਚ ਹੋਇਆ। ਇਸ 'ਚ ਏਅਰ ਇੰਡੀਆ ਸਣੇ ਦੁਨੀਆ ਦੀਆਂ ਕਈ ਹੋਰ ਏਅਰਲਾਈਨਜ਼ ਦੇ 45 ਯਾਤਰੀਆਂ ਦਾ ਡਾਟਾ ਚੋਰੀ ਹੋਇਆ ਹੈ। ਇਨ੍ਹਾਂ 'ਚ 11 ਅਗਸਤ 2011 ਤੋਂ ਤਿੰਨ ਫਰਵਰੀ 2021 'ਚ ਰਜਿਸਟਰ ਹੋਏ ਯਾਤਰੀਆਂ ਦੀਆਂ ਨਿੱਜੀ ਜਾਣਕਾਰੀਆਂ ਹਨ।
ਇਹ ਸਾਈਬਰ ਹਮਲਾ ਕਦੋਂ ਹੋਇਆ
ਏਅਰ ਇੰਡੀਆ ਦੀ ਪੈਸੇਂਜਰ ਸਰਵਿਸ ਸਿਸਟਮ 'ਤੇ 26 ਅਗਸਤ 2011 ਤੋਂ 3 ਫਰਵਰੀ 2021 ਦੇ ਵਿਚਕਾਰ ਰਜਿਸਟਰਡ ਦੁਨੀਆ ਭਰ ਦੇ 45 ਲੱਖ ਯਾਤਰੀਆਂ ਦੇ ਡਾਟਾ 'ਤੇ ਸਾਈਬਰ ਹਮਲਾ ਹੋਇਆ ਹੈ। ਜਦੋਂ ਕਿ ਏਅਰ ਇੰਡੀਆ ਨੂੰ ਇਸਦੀ ਪਹਿਲੀ ਜਾਣਕਾਰੀ 25 ਫਰਵਰੀ 21 ਨੂੰ ਮਿਲੀ ਸੀ।
ਹਵਾਈ ਯਾਤਰੀਆਂ ਦੀ ਕਿਹੜੀ ਨਿੱਜੀ ਜਾਣਕਾਰੀ 'ਤੇ ਹਮਲਾ ਹੋਇਆ
ਲੀਕ ਹੋਏ ਯਾਤਰੀਆਂ ਦੇ ਨਿੱਜੀ ਅੰਕੜਿਆਂ ਵਿੱਚ ਨਾਮ, ਜਨਮ ਤਰੀਕ, ਮੋਬਾਈਲ ਨੰਬਰ, ਪਤਾ, ਪਾਸਪੋਰਟ ਨੰਬਰ, ਟਿਕਟ ਦਾ ਵੇਰਵਾ, ਸਟਾਰ ਅਲਾਇੰਸ ਦਾ ਡਾਟਾ ਅਤੇ ਏਅਰ ਇੰਡੀਆ ਫ੍ਰੀਕੁਐਂਸ ਫਲਾਈਰਜ਼ ਅਤੇ ਕ੍ਰੈਡਿਟ ਕਾਰਡ ਦਾ ਡਾਟਾ ਸ਼ਾਮਲ ਹੈ।
ਏਅਰ ਇੰਡੀਆ ਨੇ ਸਾਈਬਰ ਹਮਲੇ ਦੇ ਮਾਮਲੇ 'ਤੇ ਸਪਸ਼ਟੀਕਰਨ ਦਿੱਤਾ
ਏਅਰ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਯਾਤਰੀਆਂ ਦੇ ਕ੍ਰੈਡਿਟ ਕਾਰਡ ਦੇ ਡਾਟਾ ਨਾਲ ਇਸ ਦਾ ਸੀਵੀਵੀ ਨੰਬਰ ਜਾਂ ਸੀਵੀਸੀ ਨੰਬਰ ਲੀਕ ਨਹੀਂ ਹੋਇਆ ਹੈ। ਇਸ ਤੋਂ ਇਲਾਵਾ, ਅਕਸਰ ਫਲਾਇਰ ਕਰਨ ਵਾਲੇ ਪਾਸਵਰਡ ਦਾ ਡਾਟਾ ਵੀ ਸੁਰੱਖਿਅਤ ਹੁੰਦਾ ਹੈ। ਏਅਰ ਇੰਡੀਆ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। SITA PSS ਏਅਰ ਇੰਡੀਆ ਯਾਤਰੀ ਡੇਟਾ ਦਾ ਪ੍ਰਬੰਧਨ ਕਰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ