Air India's rescue operation begins to rescue Indians trapped in Ukraine


Ukraine Crisis: ਯੂਕਰੇਨ 'ਤੇ ਰੂਸ ਦੇ ਕਦਮ ਕਾਰਨ ਜੰਗ ਦਾ ਖ਼ਤਰਾ ਵਧ ਗਿਆ ਹੈ। ਇਸ ਸਬੰਧੀ ਭਾਰਤ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ 7:30 ਵਜੇ ਦਿੱਲੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਯੂਕਰੇਨ ਦੀ ਰਾਜਧਾਨੀ ਕੀਵ ਲਈ ਰਵਾਨਾ ਹੋਈ ਹੈ।


ਵਿਸ਼ੇਸ਼ ਉਡਾਣਾਂ ਨਿਰਧਾਰਤ ਕੀਤੀਆਂ ਗਈਆਂ


ਏਅਰ ਇੰਡੀਆ ਦਾ ਇਹ ਜਹਾਜ਼ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਅੱਜ ਰਾਤ ਵਤਨ ਪਰਤੇਗਾ। ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ, ਏਅਰ ਇੰਡੀਆ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਹਨ।







ਭਾਰਤੀਆਂ ਦੀ ਸੁਰੱਖਿਆ ਸਾਡੀ ਤਰਜੀਹ- ਭਾਰਤ


ਯੂਕਰੇਨ 'ਤੇ UNSC ਦੀ ਬੈਠਕ 'ਚ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ ਤਿਰੁਮੂਰਤੀ ਨੇ ਦੱਸਿਆ ਕਿ 20 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਅਤੇ ਨਾਗਰਿਕ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਅਤੇ ਸਰਹੱਦੀ ਖੇਤਰਾਂ ਵਿੱਚ ਰਹਿੰਦੇ ਹਨ ਤੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀ ਸੁਰੱਖਿਆ ਸਾਡੀ ਪਹਿਲ ਹੈ।


ਦੱਸ ਦੇਈਏ ਕਿ ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਯੂਕਰੇਨ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਵਿਦਿਆਰਥੀਆਂ ਅਤੇ ਜਿਹੜੇ ਭਾਰਤੀ ਨਾਗਰਿਕਾਂ ਨੂੰ ਉੱਥੇ ਰਹਿਣ ਦੀ ਲੋੜ ਨਹੀਂ ਹੈ, ਨੂੰ ਅਸਥਾਈ ਤੌਰ 'ਤੇ ਪੂਰਬੀ ਯੂਰਪੀਅਨ ਦੇਸ਼ ਛੱਡਣ ਦੀ ਸਲਾਹ ਦਿੱਤੀ ਸੀ। ਦੋ ਦਿਨ ਪਹਿਲਾਂ, ਭਾਰਤੀ ਦੂਤਾਵਾਸ ਨੇ ਐਲਾਨ ਕੀਤਾ ਸੀ ਕਿ ਏਅਰ ਇੰਡੀਆ 22, 24 ਤੇ 26 ਫਰਵਰੀ ਨੂੰ ਕੀਵ ਤੇ ਦਿੱਲੀ ਵਿਚਕਾਰ ਤਿੰਨ ਉਡਾਣਾਂ ਚਲਾਏਗੀ।



ਇਹ ਵੀ ਪੜ੍ਹੋ: ਰੂਸ ਤੇ ਯੂਕਰੇਨ ਦੀ 'ਜੰਗ' ਦਾ ਸਾਇਆ: ਭਾਰਤੀ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਖੁੱਲ੍ਹਿਆ, ਸੈਂਸੈਕਸ 1200 ਨਿਫਟੀ 300 ਅੰਕ ਡਿੱਗਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904