ਨਵੀਂ ਦਿੱਲੀ: ਅੰਮ੍ਰਿਤਸਰ ਦੇ ਰਹਿਣ ਵਾਲੇ ਏਅਰ ਮਾਰਸ਼ਲ ਐਨ.ਐਸ. ਢਿੱਲੋਂ ਨੂੰ ਸਟ੍ਰੈਟੇਜਿਕ ਫਰੋਸ ਕਮਾਂਡ ਦਾ ਮੁਖੀ ਥਾਪਿਆ ਗਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਸਟ੍ਰੈਟੇਜਿਕ ਫੋਰਸ ਦੇਸ਼ ਦੀ ਉਹ ਸੰਸਥਾ ਹੈ ਜੋ ਜੰਗੀ ਰਣਨੀਤਕ ਪਰਮਾਣੂੰ ਜ਼ਖ਼ੀਰਿਆਂ ਦੀ ਦੇਖਰੇਖ ਕਰਦੀ ਹੈ। ਰਣਨੀਤਕ ਤੌਰ ਦੇ 'ਤੇ ਇਹ ਬੇਹੱਦ ਵੱਡੀ ਤੇ ਅਹਿਮ ਜ਼ਿੰਮੇਵਾਰੀ ਹੈ।


ਸੰਨ 1961 ਵਿੱਚ ਜਨਮੇ ਏਅਰ ਮਾਰਸ਼ਲ ਢਿੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਢੰਡ ਵਿੱਚ ਪਲੇ ਵੱਡੇ ਹੋਏ। ਉਨ੍ਹਾਂ ਪੁਨੇ ਦੇ ਖ਼ੜਕਵਸਲਾ ਸਥਿਤ ਕੌਮੀ ਰੱਖਿਆ ਅਕਾਦਮੀ ਤੋਂ ਡਿਗਰੀ ਕੀਤੀ ਅਤੇ ਭਾਰਤੀ ਹਵਾਈ ਫ਼ੌਜ ਵਿੱਚ ਭਰਤੀ ਹੋ ਗਏ। ਢਿੱਲੋਂ ਨੂੰ ਲੜਾਕੂ ਜਹਾਜ਼ ਉਡਾਉਣ ਵਿੱਚ ਖਾਸੀ ਮੁਹਾਰਤ ਹਾਸਲ ਹੈ।