Air Pollution in Delhi-NCR: ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਪ੍ਰਦੂਸ਼ਣ ਦੇ ਪੱਧਰ 'ਤੇ ਨਜ਼ਰ ਰੱਖਣ ਵਾਲੀ ਸੰਸਥਾ SAFAR ਨੇ ਅਗਲੇ ਤਿੰਨ ਦਿਨਾਂ ਤੱਕ ਸਥਿਤੀ ਹੋਰ ਗੰਭੀਰ ਹੋਣ ਦੀ ਚਿਤਾਵਨੀ ਦਿੱਤੀ ਹੈ। ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਅੱਜ ਪ੍ਰਦੂਸ਼ਣ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਵੀ ਸੁਣਵਾਈ ਹੋਵੇਗੀ।


ਦਿੱਲੀ ਵਿੱਚ ਅੱਜ ਪ੍ਰਦੂਸ਼ਣ ਦੀ ਹਾਲਤ ਕੱਲ੍ਹ ਨਾਲੋਂ ਵੀ ਬਦਤਰ ਦਰਜ ਕੀਤੀ ਗਈ ਹੈ। ਦਿੱਲੀ ਦਾ AQI ਕੱਲ੍ਹ 462 ਦਰਜ ਕੀਤਾ ਗਿਆ ਸੀ, ਅੱਜ AQI 541 ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਦੇ ਪੱਧਰ 'ਤੇ ਨਜ਼ਰ ਰੱਖਣ ਵਾਲੀ ਸੰਸਥਾ SAFAR ਨੇ ਹਵਾ ਦੇ ਹਾਨੀਕਾਰਕ ਪੱਧਰ ਦੀ ਚਿਤਾਵਨੀ ਦਿੱਤੀ ਹੈ। ਆਉਣ ਵਾਲੇ ਤਿੰਨ ਦਿਨਾਂ ਵਿੱਚ ਪੀਐਮ 10 ਦਾ ਪੱਧਰ 606 ਤੱਕ ਜਾ ਸਕਦਾ ਹੈ।


CPCB ਨੇ ਬਾਹਰ ਜਾਣ ਤੋਂ ਬਚਣ ਦੀ ਦਿੱਤੀ ਸਲਾਹ


ਸੀਪੀਸੀਬੀ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਗੰਭੀਰ ਹਵਾ ਪ੍ਰਦੂਸ਼ਣ ਕਾਰਨ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਨੂੰ ਵਾਹਨਾਂ ਦੀ ਵਰਤੋਂ ਨੂੰ 30 ਪ੍ਰਤੀਸ਼ਤ ਤੱਕ ਘਟਾਉਣ ਦੇ ਨਿਰਦੇਸ਼ ਦਿੱਤੇ ਹਨ। ਰਾਸ਼ਟਰੀ ਰਾਜਧਾਨੀ ਨੇ ਸ਼ੁੱਕਰਵਾਰ ਨੂੰ ਸੀਜ਼ਨ ਦਾ ਸਭ ਤੋਂ ਖ਼ਰਾਬ AQI ਦਰਜ ਕੀਤਾ। ਸੀਪੀਸੀਬੀ ਨੇ ਇੱਕ ਹੁਕਮ ਵਿੱਚ ਕਿਹਾ ਕਿ ਦਿਨ ਦੇ ਸ਼ੁਰੂ ਵਿੱਚ ਹੋਈ ਇੱਕ ਸਮੀਖਿਆ ਮੀਟਿੰਗ ਵਿੱਚ ਇਹ ਦੇਖਿਆ ਗਿਆ ਕਿ 18 ਨਵੰਬਰ ਤੱਕ ਰਾਤ ਸਮੇਂ ਘੱਟ ਹਵਾਵਾਂ ਕਾਰਨ ਪ੍ਰਦੂਸ਼ਕਾਂ ਦੇ ਫੈਲਣ ਲਈ ਮੌਸਮ ਦੀਆਂ ਸਥਿਤੀਆਂ ਬਹੁਤ ਪ੍ਰਤੀਕੂਲ ਰਹਿਣਗੀਆਂ।


ਦੱਸ ਦਈਏ ਕਿ ਜ਼ੀਰੋ ਤੋਂ 50 ਦੇ ਵਿਚਕਾਰ AQI 'ਚੰਗਾ', 51 ਤੋਂ 100 'ਤਸੱਲੀਬਖਸ਼', 101 ਤੋਂ 200 'ਦਰਮਿਆਨ', 201 ਤੋਂ 300 'ਖ਼ਰਾਬ', 301 ਤੋਂ 400 'ਬਹੁਤ ਖ਼ਰਾਬ' ਅਤੇ 401 ਤੋਂ 500 ਦੇ ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: Punjab Government ਦਾ ਵੱਡਾ ਫੈਸਲਾ, ਟਰੈਕਟਰ ਰੈਲੀ ਦੌਰਾਨ ਗ੍ਰਿਫ਼ਤਾਰ ਪ੍ਰਦਰਸ਼ਨਕਾਰੀਆਂ ਨੂੰ ਮਿਲਣਗੇ 2 ਲੱਖ ਰੁਪਏ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904