ਵਰਤਮਾਨ ਵਿੱਚ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਬਹੁਤ ਸਾਰੇ ਵੱਡੇ ਬਦਲਾਅ ਕਰਨੇ ਪੈ ਰਹੇ ਹਨ। ਸਾਡੀਆਂ ਬਹੁਤ ਸਾਰੀਆਂ ਜ਼ਰੂਰਤਾਂ ਅਜਿਹੀਆਂ ਹਨ ਜਿਨ੍ਹਾਂ ਲਈ ਸਾਨੂੰ ਆਪਣੇ ਘਰ ਦੇ ਚੰਗੇ ਇੰਟਰਨੈੱਟ ਕਨੈਕਸ਼ਨ 'ਤੇ ਨਿਰਭਰ ਕਰਨਾ ਪੈਂਦਾ ਹੈ। ਭਾਵੇਂ ਇਹ ਘਰ ਵਿੱਚ ਇੱਕ ਸਮਾਰਟਫੋਨ ਹੋਵੇ ਜਾਂ ਲੈਪਟਾਪ ਜਾਂ ਸਮਾਰਟ ਟੀਵੀ, ਸਾਰੇ ਇੰਟਰਨੈੱਟ ਨਾਲ ਜੁੜੇ ਰਹਿੰਦੇ ਹਨ। ਵਧੇਰੇ ਉਪਕਰਣ ਹੋਣ ਕਰਕੇ ਇੰਟਰਨੈੱਟ ਦੀ ਸਪੀਡ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਤੇ ਇਸ ਕਰਕੇ ਕੰਮ ਵਿੱਚ ਵੀ ਬਹੁਤ ਵਿਘਨ ਪੈਂਦਾ ਹੈ।
ਇਸ ਵਿਚ ਇੱਕ ਸਰਪ੍ਰਈਜ਼ ਵੀ ਹੈ। ਸਪੀਡ ਡ੍ਰੌਪ ਦੇ ਪਿੱਛੇ ਸਾਰਾ ਕਸੂਰ ਤੁਹਾਡੇ ਬ੍ਰਾਡਬੈਂਡ ਕਨੈਕਸ਼ਨ ਦਾ ਨਹੀਂ ਹੁੰਦਾ। ਜਦੋਂ ਇੰਟਰਨੈੱਟ ਦੀ ਗਤੀ ਘੱਟ ਹੁੰਦੀ ਹੈ, ਅਸੀਂ ਕੁਨੈਕਸ਼ਨ ਨੂੰ ਜ਼ਿੰਮੇਵਾਰ ਮੰਨਦੇ ਹਾਂ, ਜਦੋਂਕਿ ਘੱਟ ਸਮਰੱਥਾ ਵਾਲਾ Wi-Fi ਰਾਊਟਰ ਇਸ ਲਈ ਵਧੇਰੇ ਜ਼ਿੰਮੇਵਾਰ ਹੁੰਦਾ ਹੈ।
ਟੈਕ ਜੁਆਇੰਟ ਏਅਰਟੈਲ (Airtel) ਨੇ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਹੈ। ਏਅਰਟੈੱਲ ਨੇ ਆਪਣੀ ਫਾਈਬਰ ਪਲਾਨ 'ਚ 1GBPS ਸਪੀਡ ਲਿਆਂਦੀ ਹੈ, ਇਸ ਦੇ ਨਾਲ ਏਅਰਟੈੱਲ ਨੇ ਇੱਕ ਰਾਊਟਰ ਵੀ ਬਣਾਇਆ ਹੈ ਜੋ ਵਾਈ-ਫਾਈ 'ਚ 1GBPS ਸਪੀਡ ਨੂੰ ਸਪੋਰਟ ਕਰਦਾ ਹੈ।
ਪਹਿਲੇ ਮਾਰਕੀਟ ਵਿੱਚ ਮੌਜੂਦ ਰਾਊਟਰ ਸਿਰਫ LAN ਦੌਰਾਨ ਹੀ 1GBPS ਸਪੀਡ ਪ੍ਰਦਾਨ ਕਰਦੇ ਹਨ ਪਰ ਏਅਰਟੈੱਲ ਦਾ ਨਵਾਂ ਰਾਊਟਰ ਵਾਈ-ਫਾਈ ਵਿੱਚ 1GBPS ਸਪੀਡ ਪ੍ਰਦਾਨ ਕਰਨ ਦੇ ਸਮਰੱਥ ਹੈ। ਸਿਰਫ ਇਹ ਹੀ ਨਹੀਂ, ਤੁਸੀਂ ਇਸ ਰਾਊਟਰ ਨਾਲ ਇੱਕ ਸਮੇਂ ਬਹੁਤ ਸਾਰੇ ਸਮਾਰਟ ਡਿਵਾਈਸ ਵਿੱਚ ਹਾਈ ਸਪੀਡ ਦਾ ਅਨੰਦ ਲੈ ਸਕਦੇ ਹੋ।
ਤੁਹਾਡੇ ਲਈ ਇਸ ਗੱਲ 'ਤੇ ਯਕੀਨ ਕਰਨਾ ਸੌਖਾ ਨਹੀਂ ਹੋਏਗਾ, ਪਰ ਅਸੀਂ ਇਸ ਗੱਲ ਨੂੰ ਉਦਾਹਰਨ ਵਜੋਂ ਵੀ ਸਮਝ ਸਕਦੇ ਹਾਂ। 1GBPS ਦੀ ਸਪੀਡ ਦਾ ਮਤਲਬ ਹੈ ਕਿ ਤੁਸੀਂ 4K ਰੈਜ਼ੋਲਿਊਸ਼ਨ ਦੀ 4GB ਸਾਈਜ਼ ਦੀ ਵੀਡੀਓ ਸਿਰਫ ਤਿੰਨ ਮਿੰਟਾਂ ਵਿੱਚ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਕੰਪਿਊਟਰ 'ਤੇ ਆਨਲਾਈਨ ਗੇਮਜ਼ ਖੇਡਦੇ ਹੋ, ਤਾਂ 95GB ਦੇ ਅਪਡੇਟ ਨੂੰ ਡਾਊਨਲੋਡ ਕਰਨ ਵਿੱਚ ਸਿਰਫ 20 ਮਿੰਟ ਲੱਗੇਗਾ।
ਏਅਰਟੈੱਲ ਦਾ ਨਵਾਂ ਵਾਈ-ਫਾਈ ਰਾਊਟਰ ਨਾ ਸਿਰਫ ਤੁਹਾਨੂੰ ਬਿਹਤਰ ਸਪੀਡ ਪ੍ਰਦਾਨ ਕਰਦਾ ਹੈ, ਬਲਕਿ ਇਸ ਦੀ ਰੇਂਜ ਵੀ ਬਹੁਤ ਦੂਰ ਤੱਕ ਰਹਿੰਦੀ ਹੈ। ਰੇਂਜ ਨੂੰ ਹੋਰ ਵਧਾਉਣ ਲਈ ਵਾਈ-ਫਾਈ ਰਾਊਟਰ ਵਿਚ ਚਾਰ ਐਂਟੀਨਾ ਲਗਾਏ ਗਏ ਹਨ। ਇਸ ਲਈ ਇੰਟਰਨੈੱਟ ਚਲਾਉਣ ਲਈ ਤੁਹਾਨੂੰ ਕਿਸੇ ਖ਼ਾਸ ਥਾਂ 'ਚ ਰਹਿਣ ਦੀ ਜ਼ਰੂਰਤ ਨਹੀਂ ਹੈ ਤੇ ਤੁਸੀਂ ਪੂਰੇ ਘਰ ਵਿਚ ਕਿਤੇ ਵੀ ਵਾਈ-ਫਾਈ ਦਾ ਅਨੰਦ ਲੈ ਸਕਦੇ ਹੋ।
ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਹ ਨਵਾਂ ਏਅਰਟੈਲ ਰਾਊਟਰ ਬਹੁਤ ਮਹਿੰਗਾ ਹੋਵੇਗਾ? ਪਰ ਕੰਪਨੀ 1GBPS ਦੇ ਵਾਈ-ਫਾਈ ਪਲਾਨ ਦੇ ਨਾਲ ਇਸ ਰਾਊਟਰ ਨੂੰ ਬਿਲਕੁਲ ਮੁਫਤ ਪ੍ਰਦਾਨ ਕਰ ਰਹੀ ਹੈ। ਤੁਹਾਨੂੰ ਰਾਊਟਰ ਲਈ ਇੱਕ ਵੀ ਵਾਧੂ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ। ਏਅਰਟੈੱਲ ਆਪਣੀ ਬ੍ਰਾਡਬੈਂਡ ਸੇਵਾ ਵਿਚ ਪਹਿਲਾਂ ਹੀ ਬਹੁਤ ਅੱਗੇ ਹੈ। ਹੁਣ ਨਵਾਂ ਰਾਊਟਰ ਤੁਹਾਡੇ Wi-Fi ਦੀ ਵਰਤੋਂ ਕਰਨ ਦੇ ਤਰੀਕੇ ਨੂੰ ਇੱਕ ਨਵਾਂ ਪੱਧਰ ਦੇਵੇਗਾ।
ਇੱਥੇ ਬਹੁਤ ਸਾਰੀਆਂ ਕੰਪਨੀਆਂ ਹਨ ਜੋ 1GBPS ਸਪੀਡ ਪ੍ਰਦਾਨ ਕਰਨ ਦਾ ਦਾਅਵਾ ਕਰਦੀਆਂ ਹਨ, ਪਰ ਏਅਰਟੈੱਲ ਖੁਦ ਅਸਲ ਵਿੱਚ ਇਸ ਦੀ ਬ੍ਰਾਡਬੈਂਡ ਸੇਵਾ ਵਿੱਚ 1GBPS ਦੀ ਸਪੀਡ ਪ੍ਰਦਾਨ ਕਰਦਾ ਹੈ।
ਅੱਜ ਦੇ ਸਮੇਂ ਵਿੱਚ ਬਿਹਤਰ ਇੰਟਰਨੈਟ ਹਰ ਕਿਸੇ ਲਈ ਇੱਕ ਵੱਡੀ ਲੋੜ ਬਣ ਗਈ ਹੈ ਅਤੇ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈੱਲ ਉਪਭੋਗਤਾਵਾਂ ਦੇ ਤਜ਼ਰਬੇ ਨੂੰ ਸਰਬੋਤਮ ਬਣਾਉਣ ਲਈ ਹਮੇਸ਼ਾਂ ਕੁਝ ਨਵਾਂ ਲਿਆਉਂਦੀ ਹੈ।
ਵਾਈ-ਫਾਈ ਦੀ ਸਪੀਡ ਨੂੰ ਲੈ ਕੇ ਹੋ ਫਿਕਰਮੰਦ? Airtel ਦਾ ਨਵਾਂ ਵਾਈਫਾਈ WiFi ਬਣੇਗਾ ਹੱਲ
ABP Live Focus
Updated at:
28 Jan 2021 04:34 PM (IST)
Airtel Wi Fi Router: ਅਸੀਂ ਇੰਟਰਨੈੱਟ ਦੀ ਗਤੀ ਘੱਟ ਹੋਣ 'ਤੇ ਕੁਨੈਕਸ਼ਨ ਨੂੰ ਜ਼ਿੰਮੇਵਾਰ ਮੰਨਦੇ ਹਾਂ, ਜਦੋਂਕਿ ਘੱਟ ਸਮਰੱਥਾ ਵਾਲਾ Wi-Fi ਰਾਊਟਰ ਇਸ ਲਈ ਵਧੇਰੇ ਜ਼ਿੰਮੇਵਾਰ ਹੁੰਦਾ ਹੈ।
- - - - - - - - - Advertisement - - - - - - - - -