Lok Sabha Election: ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦੀਆਂ ਤਸਵੀਰਾਂ ਹੁਣ ਹੌਲੀ-ਹੌਲੀ ਸਪੱਸ਼ਟ ਹੋ ਰਹੀਆਂ ਹਨ। ਹੁਣ ਤੱਕ ਦੇ ਨਤੀਜਿਆਂ 'ਚ ਐਨਡੀਏ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਪਰ ਭਾਜਪਾ ਅਜੇ ਵੀ ਆਪਣੇ ਦਮ 'ਤੇ ਬਹੁਮਤ ਤੋਂ ਕਾਫੀ ਦੂਰ ਹੈ। ਇਸ ਦੌਰਾਨ ਖਬਰ ਆ ਰਹੀ ਹੈ ਕਿ ਲਖੀਮਪੁਰ ਖੀਰੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਜੈ ਮਿਸ਼ਰਾ ਟੈਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਪਾ ਦੇ ਉਤਕਰਸ਼ ਵਰਮਾ ਨੇ ਉਨ੍ਹਾਂ ਨੂੰ ਕਰਾਰੀ ਹਾਰ ਦਿੱਤੀ ਹੈ। ਜਦਕਿ ਬਸਪਾ ਦੇ ਸ਼ਿਆਮ ਕਿਸ਼ੋਰ ਤੀਜੇ ਸਥਾਨ 'ਤੇ ਹਨ।