Sharad Pawar Ajit Pawar Meeting : ਸ਼ਰਦ ਪਵਾਰ ਅਤੇ ਅਜੀਤ ਪਵਾਰ ਦੀ ਸੀਕ੍ਰੇਟ ਮੀਟਿੰਗ ਤੋਂ ਬਾਅਦ ਮਹਾਰਾਸ਼ਟਰ ਵਿੱਚ ਅਟਕਲਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਮੀਟਿੰਗ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਅਜੀਤ ਪਵਾਰ ਨੇ ਸ਼ਰਦ ਪਵਾਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮੁਲਾਕਾਤ 'ਚ ਨਾਲ ਆਉਣ ਨਾਲ ਗੱਲ ਨਹੀਂ ਬਣੀ ,ਕਿਉਂਕਿ ਸ਼ਰਦ ਪਵਾਰ ਨਹੀਂ ਮੰਨੇ।

 

ਜਦੋਂ ਸ਼ਰਦ ਪਵਾਰ ਨਾ ਮੰਨੇ ਤਾਂ ਅਜੀਤ ਪਵਾਰ ਨੇ ਕਿਹਾ ਕਿ ਤੁਹਾਡੇ ਨਾਲ ਦੇ ਕੁਝ ਵਿਧਾਇਕ ਸਾਡੇ ਨਾਲ ਆਉਣ ਵਾਲੇ ਹਨ, ਉਨ੍ਹਾਂ ਨੂੰ ਆਉਣ ਦਿਓ। ਸੂਤਰਾਂ ਮੁਤਾਬਕ ਇਸ 'ਤੇ ਸ਼ਰਦ ਪਵਾਰ ਨੇ ਕਿਹਾ ਕਿ ਉਹ ਜਾਣ ਵਾਲਿਆਂ ਨੂੰ ਨਹੀਂ ਰੋਕਣਗੇ ਪਰ ਉਹ ਖੁਦ ਆਉਣ ਵਾਲੇ ਨਹੀਂ ਹਨ।

 

ਅਜੀਤ ਪਵਾਰ ਨੇ ਰੱਖਿਆ ਪ੍ਰਸਤਾਵ 


'ਏਬੀਪੀ ਨਿਊਜ਼' ਨੂੰ ਮਿਲੀ ਜਾਣਕਾਰੀ ਮੁਤਾਬਕ ਬੈਠਕ 'ਚ ਅਜੀਤ ਪਵਾਰ ਦੀ ਤਰਫੋਂ ਸ਼ਰਦ ਪਵਾਰ ਨੂੰ ਮਨਾਉਣ ਦਾ ਪ੍ਰਸਤਾਵ ਇਕ ਵਾਰ ਫਿਰ ਅੱਗੇ ਰੱਖਿਆ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਪਾਰਟੀ ਦੇ ਸਾਰੇ ਵਿਧਾਇਕ ਚਾਹੁੰਦੇ ਹਨ ਕਿ ਤੁਸੀਂ ਵੀ ਨਾਲ ਆਓ। ਇਸ ਲਈ ਤੁਸੀਂ ਸਾਨੂੰ ਆਸ਼ੀਰਵਾਦ ਦਿਓ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਸੀਨੀਅਰ ਪਵਾਰ ਦੇ ਖੇਮੇ ਦੇ ਕੁਝ ਵਿਧਾਇਕ ਵੀ ਸਰਕਾਰ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਨ੍ਹਾਂ ਨੂੰ ਵੀ ਆਪਣਾ ਅਸ਼ੀਰਵਾਦ ਦਿਓ।

 

 ਚਾਚਾ ਪਵਾਰ ਨੂੰ ਮਿਲੇ ਸੀ ਅਜੀਤ 


ਸ਼ਨੀਵਾਰ (12 ਅਗਸਤ) ਨੂੰ ਪੁਣੇ ਤੋਂ ਆਈ ਇੱਕ ਖਬਰ ਨੇ ਮਹਾਰਾਸ਼ਟਰ ਦੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਖਬਰ ਸੀ ਕਿ ਪੁਣੇ ਦੇ ਕੋਰੇਗਾਂਵ ਪਾਰਕ ਇਲਾਕੇ 'ਚ ਸ਼ਰਦ ਪਵਾਰ ਅਤੇ ਅਜੀਤ ਪਵਾਰ ਵਿਚਾਲੇ ਮੁਲਾਕਾਤ ਹੋਈ ਹੈ। ਇਹ ਮੁਲਾਕਾਤ ਇੱਕ ਫੈਮਲੀ ਫਰੈਂਡ ਦੇ ਘਰ ਹੋਈ ਸੀ।

 

ਸ਼ਰਦ ਪਵਾਰ ਸ਼ਨੀਵਾਰ ਨੂੰ ਪੁਣੇ 'ਚ ਸਨ। ਇਸ ਦੇ ਨਾਲ ਹੀ ਅਜੀਤ ਪਵਾਰ ਵੀ ਚਾਂਦਨੀ ਚੌਕ ਪੁਲ ਦੇ ਉਦਘਾਟਨ ਲਈ ਪੁਣੇ ਪਹੁੰਚੇ ਸੀ। ਇਸ ਪ੍ਰੋਗਰਾਮ ਤੋਂ ਬਾਅਦ ਖਬਰ ਆਈ ਕਿ ਸ਼ਰਦ ਪਵਾਰ ਅਤੇ ਅਜੀਤ ਪਵਾਰ ਵਿਚਾਲੇ ਕੋਰੇਗਾਓਂ ਪਾਰਕ ਸਥਿਤ ਚੋਰਡੀਆ ਦੀ ਰਿਹਾਇਸ਼ 'ਤੇ ਬੈਠਕ ਹੋਈ, ਜੋ ਇਕ ਘੰਟੇ ਤੋਂ ਜ਼ਿਆਦਾ ਚੱਲੀ। ਮੀਟਿੰਗ ਤੋਂ ਬਾਅਦ ਸ਼ਰਦ ਪਵਾਰ ਪਹਿਲਾਂ ਬੰਗਲੇ ਤੋਂ ਬਾਹਰ ਆਏ ਅਤੇ ਕੁਝ ਦੇਰ ਬਾਅਦ ਅਜੀਤ ਪਵਾਰ ਦਾ ਕਾਫਲਾ ਬੰਗਲੇ ਤੋਂ ਬਾਹਰ ਆਇਆ।

ਇਸ ਮੁਲਾਕਾਤ ਤੋਂ ਬਾਅਦ ਅਟਕਲਾਂ ਦਾ ਬਾਜ਼ਾਰ ਗਰਮ ਹੈ।