ਇਸ 'ਤੇ ਸਿਰਸਾ ਨੇ ਦੋਸ਼ ਲਾਇਆ ਕਿ ਕਾਂਗਰਸ ਉਸ ਨੂੰ ਮੋਹਰੀ ਬਣਾ ਰਹੀ ਹੈ ਤੇ ਇਹ ਜਾਣ ਬੁੱਝ ਕੇ ਚੁੱਕਿਆ ਗਿਆ ਕਦਮ ਹੈ ਤਾਂ ਜੋ ਕਤਲੇਆਮ ਦੇ ਗਵਾਹਾਂ ਨੂੰ ਡਰਾਇਆ ਧਮਕਾਇਆ ਜਾ ਸਕੇ। ਵਿਧਾਇਕ ਨੇ ਦੋਸ਼ ਲਾਇਆ ਕਿ ਕਾਂਗਰਸ ਕਤਲੇਆਮ ਕੇਸਾਂ ਦੇ ਗਵਾਹਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪਾਰਟੀ ਹਾਈਕਮਾਂਡ ਟਾਈਟਲਰ ਦੇ ਪੱਖ ਵਿੱਚ ਹੈ ਅਤੇ ਕਿਸੇ ਨੂੰ ਉਸ ਵਿਰੁੱਧ ਗਵਾਹੀ ਦੇਣ ਦੀ ਜ਼ੁਅਰਤ ਨਹੀਂ ਕਰਨੀ ਚਾਹੀਦੀ।
ਉੱਧਰ, ਜਗਦੀਸ਼ ਟਾਈਟਲਰ ਨੇ ਸਿੱਖ ਕਤਲੇਆਮ 'ਚ ਸ਼ਾਮਲ ਹੋਣ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਕੋਈ ਕੇਸ ਵੀ ਦਰਜ ਨਹੀਂ ਹੈ। ਲੋਕ ਤੇ ਮੀਡੀਆ ਉਨ੍ਹਾਂ ਦਾ ਨਾਂਅ ਕਤਲੇਆਮ ਨਾਲ ਉਂਝ ਹੀ ਜੋੜ ਰਿਹਾ ਹੈ। ਟਾਈਟਲਰ ਨੇ ਕਿਹਾ ਕਿ ਕਿਸੇ ਦੇ ਕਹੇ 'ਤੇ ਤੁਸੀਂ ਕਿਵੇਂ ਯਕੀਨ ਕਰ ਸਕਦੇ ਹੋ।