Terrorsit In Srinagar: ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਪੁਲਿਸ ਨੇ ਇੱਕ ਹਾਈਬ੍ਰਿਡ ਅੱਤਵਾਦੀ ਨੂੰ ਫੜ ਕੇ ਅੱਤਵਾਦੀਆਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਹੈ ਕਿ 29 ਜੁਲਾਈ ਨੂੰ ਸ਼ਹਿਰ ਦੇ ਬਟਮਾਲੂ ਇਲਾਕੇ ਤੋਂ ਪਾਬੰਦੀਸ਼ੁਦਾ ਸੰਗਠਨ ਅਲ-ਬਦਰ ਨਾਲ ਜੁੜੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।


ਗ੍ਰਿਫਤਾਰ ਅੱਤਵਾਦੀ ਦੀ ਪਛਾਣ ਪੁਲਵਾਮਾ ਦੇ ਰਾਜਪੋਰਾ ਦੇ ਰਹਿਣ ਵਾਲੇ ਅਰਫ਼ਤ ਯੂਸਫ਼ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਇਕ ਪਿਸਤੌਲ, 20 ਰੌਂਦ ਜਿੰਦਾ ਗੋਲੀਆਂ ਅਤੇ 2 ਮੈਗਜ਼ੀਨ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ। ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਟੀਮ ਨੇ ਅਰਫ਼ਤ ਯੂਸਫ਼ ਨੂੰ ਗ੍ਰਿਫ਼ਤਾਰ ਕੀਤਾ ਹੈ।


ਪਹਿਲਾਂ ਵੀ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸੀ


ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਯੂਸਫ਼ ਦੱਖਣੀ ਕਸ਼ਮੀਰ ਰੇਂਜ ਵਿਚ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ ਅਤੇ ਨਾਪਾਕ ਮਨਸੂਬਿਆਂ ਨਾਲ ਸ੍ਰੀਨਗਰ ਆਇਆ ਸੀ। ਪੁਲਿਸ ਉਸ 'ਤੇ ਨਜ਼ਰ ਰੱਖ ਰਹੀ ਸੀ, ਉਸ ਨੂੰ ਕੋਈ ਵੱਡੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਅੱਤਵਾਦੀ ਖਿਲਾਫ ਬਟਮਾਲੂ ਪੁਲਿਸ ਸਟੇਸ਼ਨ 'ਚ ਯੂਏਪੀਏ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ।


ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਦੋ ਵਾਰ ਸੁਰੱਖਿਆ ਬਲਾਂ ਉੱਤੇ ਗ੍ਰੇਨੇਡ ਸੁੱਟਣ ਵਿੱਚ ਸ਼ਾਮਲ ਸੀ। ਉਸ ਨੇ ਪਹਿਲਾਂ ਰਾਜਪੋਰਾ ਵਿੱਚ ਇੱਕ ਸੀਆਰਪੀਐਫ ਦੀ ਗੱਡੀ ਉੱਤੇ ਅਤੇ ਫਿਰ ਰਾਜਪੋਰਾ, ਪੁਲਵਾਮਾ ਵਿੱਚ ਹਵਾਲ ਵਿੱਚ ਇੱਕ ਸੀਆਰਪੀਐਫ/ਆਰਆਰ ਕੈਂਪ ਉੱਤੇ ਗ੍ਰੇਨੇਡ ਸੁੱਟੇ ਸਨ। ਯੂਸਫ਼ ਇਸ ਸਾਲ ਮਾਰਚ ਵਿੱਚ ਅੱਤਵਾਦੀਆਂ ਨਾਲ ਸਬੰਧਤ ਪੋਸਟਰ ਚਿਪਕਾਉਣ ਵਿੱਚ ਵੀ ਸ਼ਾਮਲ ਸੀ। ਉਸ ਦੇ ਖਿਲਾਫ ਪਹਿਲਾਂ ਹੀ ਕਈ ਅੱਤਵਾਦੀ ਅਪਰਾਧ ਦੇ ਮਾਮਲੇ ਦਰਜ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।