Dhruv Helicopter : ਕੇਰਲ ਦੇ ਕੋਚੀ ਵਿੱਚ ਐਤਵਾਰ (26 ਮਾਰਚ) ਨੂੰ ਇੰਡੀਅਨ ਕੋਸਟ ਗਾਰਡ ਦੇ ALH ਧਰੁਵ ਹੈਲੀਕਾਪਟਰ ਦੀ ਟੈਸਟ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ALH ਧਰੁਵ ਮਾਰਕ III ਇੱਕ ਟੈਸਟ ਫਲਾਈਟ ਦੌਰਾਨ 25 ਫੁੱਟ ਦੀ ਉਚਾਈ 'ਤੇ ਸੀ। ਇਸ ਦੌਰਾਨ ਹੈਲੀਕਾਪਟਰ ਨੂੰ ਅਚਾਨਕ ਐਮਰਜੈਂਸੀ ਲੈਂਡਿੰਗ ਕਰਨੀ ਪਈ।

 


 

 ਭਾਰਤੀ ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੌਰਾਨ ਧਰੁਵ ਹੈਲੀਕਾਪਟਰ ਨੂੰ ਟੈਸਟ ਕਰਨ ਲਈ ਉਡਾਨ ਭਰੀ ਗਈ ਸੀ। ਇਸ ਦੌਰਾਨ ਇਹ ਹਾਦਸਾ ਟਲ ਗਿਆ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਨੂੰ ਕਰੀਬ 25 ਫੁੱਟ ਦੀ ਉਚਾਈ ਤੋਂ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਘਟਨਾ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ।


  

ਇਸ ਮਹੀਨੇ ਲੱਗੀ ਸੀ ਉਡਾਣ ਭਰਨ 'ਤੇ ਪਾਬੰਦੀ 


ਦੱਸਿਆ ਜਾ ਰਿਹਾ ਹੈ ਕਿ ALH ਧਰੁਵ ਹੈਲੀਕਾਪਟਰਾਂ ਦੀ ਉਡਾਣ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਇੰਡੀਅਨ ਕੋਸਟ ਗਾਰਡ ਲਗਾਤਾਰ ਕੰਮ ਕਰ ਰਹੀ ਹੈ। ਉਸੇ ਮਹੀਨੇ ALH ਧਰੁਵ ਹੈਲੀਕਾਪਟਰਾਂ ਨੂੰ ਮੁੰਬਈ ਤੱਟ 'ਤੇ ਇੱਕ ਦੁਰਘਟਨਾ ਤੋਂ ਬਾਅਦ ਰੱਖਿਆ ਬਲਾਂ ਦੁਆਰਾ ਸਾਵਧਾਨੀ ਦੇ ਤੌਰ 'ਤੇ ਰੋਕ ਲਗਾ ਦਿੱਤੀ ਗਈ ਸੀ।

 

ਪਾਬੰਦੀ ਤੋਂ ਬਾਅਦ ਕਿਹਾ ਗਿਆ ਸੀ ਕਿ ਜਦੋਂ ਤੱਕ ਜਾਂਚਕਰਤਾਵਾਂ ਨੂੰ ਹੈਲੀਕਾਪਟਰ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਇਹ ਪਾਬੰਦੀ ਜਾਰੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਐਡਵਾਂਸਡ ਲਾਈਟ ਹੈਲੀਕਾਪਟਰ (ALH) ਧਰੁਵ ਹੈਲੀਕਾਪਟਰ ਨੂੰ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ ਨੇ ਬਣਾਇਆ ਹੈ। ਇਸ ਦਾ ਇਸਤੇਮਾਲ ਭਾਰਤੀ ਤੱਟ ਰੱਖਿਅਕ ਬਲ ਦੇ ਨਾਲ ਨਾਲ ਆਰਮੀ, ਨੇਵੀ ਅਤੇ ਏਅਰ ਫੋਰਸ ਦੁਆਰਾ ਕੀਤਾ ਜਾਂਦਾ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।