AAP MLA Amanatullah Khan: ਇਲਾਹਾਬਾਦ ਹਾਈ ਕੋਰਟ ਨੇ ਦਿੱਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਅਤੇ ਉਨ੍ਹਾਂ ਦੇ ਬੇਟੇ ਅਨਸ ਖਾਨ ਨੂੰ ਵੱਡੀ ਰਾਹਤ ਦਿੱਤੀ ਹੈ। ਇਲਾਹਾਬਾਦ ਹਾਈ ਕੋਰਟ ਨੇ ਵਿਧਾਇਕ ਅਮਾਨਤੁੱਲਾ ਅਤੇ ਉਨ੍ਹਾਂ ਦੇ ਬੇਟੇ ਅਨਸ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ। ਇਲਾਹਾਬਾਦ ਹਾਈਕੋਰਟ ਨੇ ਨੋਇਡਾ ਦੇ ਫੇਜ਼ 1 ਥਾਣਾ ਖੇਤਰ ਦੇ ਇੱਕ ਪੈਟਰੋਲ ਪੰਪ 'ਤੇ ਹਮਲਾ ਕਰਨ ਅਤੇ ਧਮਕੀ ਦੇਣ ਦੇ ਮਾਮਲੇ 'ਚ ਅਮਾਨਤੁੱਲਾ ਖਾਨ ਅਤੇ ਉਨ੍ਹਾਂ ਦੇ ਬੇਟੇ ਅਨਸ ਖਾਨ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ। 


'ਆਪ' ਨੇਤਾ ਅਮਾਨਤੁੱਲਾ ਖਾਨ ਅਤੇ ਉਨ੍ਹਾਂ ਦੇ ਬੇਟੇ ਨੇ ਇਲਾਹਾਬਾਦ ਹਾਈ ਕੋਰਟ 'ਚ ਪਟੀਸ਼ਨ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਜਸਟਿਸ ਸੌਮਿਤਰ ਦਿਆਲ ਸਿੰਘ ਅਤੇ ਜਸਟਿਸ ਸ਼ੈਲੇਂਦਰ ਸ਼ਿਤੀਜ ਦੀ ਡਿਵੀਜ਼ਨ ਬੈਂਚ ਨੇ ਬੁੱਧਵਾਰ ਨੂੰ ਮਾਮਲੇ ਦੀ ਸੁਣਵਾਈ ਤੋਂ ਬਾਅਦ ਗ੍ਰਿਫਤਾਰੀ 'ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ।


ਇਹ ਵੀ ਪੜ੍ਹੋ: Waris Punjab De: ਅੰਮ੍ਰਿਤਪਾਲ ਸਿੰਘ 24 ਜੂਨ ਤੋਂ ਪਹਿਲਾਂ ਪਹਿਲਾਂ ਆਵੇਗਾ ਜੇਲ੍ਹ ਤੋਂ ਬਾਹਰ ! ਮਿਲੇਗੀ ਆਰਜ਼ੀ ਰਿਹਾਈ ?


ਇਲਾਹਾਬਾਦ ਹਾਈ ਕੋਰਟ ਨੇ ਯੂਪੀ ਸਰਕਾਰ ਨੂੰ 6 ਹਫ਼ਤਿਆਂ ਦੇ ਅੰਦਰ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅਮਾਨਤੁੱਲਾ ਖਾਨ ਦਿੱਲੀ ਦੀ ਓਖਲਾ ਸੀਟ ਤੋਂ ਵਿਧਾਇਕ ਹਨ। ਪਿਛਲੇ ਮਹੀਨੇ 7 ਮਈ ਨੂੰ ਨੋਇਡਾ ਦੇ ਇਕ ਪੈਟਰੋਲ ਪੰਪ 'ਤੇ ਮਾਮੂਲੀ ਗੱਲ ਨੂੰ ਲੈ ਕੇ ਕੁੱਟਮਾਰ ਹੋ ਗਈ ਸੀ। ਅਮਾਨਤੁੱਲਾ ਖਾਨ ਪਿਛਲੇ ਕੁਝ ਸਮੇਂ ਤੋਂ ਦਿੱਲੀ ਵਕਫ ਬੋਰਡ ਭਰਤੀ ਮਾਮਲੇ 'ਚ ਬੇਨਿਯਮੀਆਂ ਦੇ ਮਾਮਲੇ 'ਚ ਵੀ ਦੋਸ਼ੀ ਹਨ। ਇਸ ਮਾਮਲੇ 'ਚ ਉਹ ਮਨੀ ਲਾਂਡਰਿੰਗ ਮਾਮਲੇ ਕਾਰਨ ਈਡੀ ਦੇ ਰਡਾਰ 'ਤੇ ਹਨ। ਈਡੀ ਨੇ ਉਨ੍ਹਾਂ ਤੋਂ ਕਈ ਵਾਰ ਪੁੱਛਗਿੱਛ ਵੀ ਕੀਤੀ ਸੀ। ਆਪਣੇ 'ਤੇ ਲੱਗੇ ਦੋਸ਼ਾਂ ਬਾਰੇ 'ਆਪ' ਵਿਧਾਇਕ ਅਮਾਨਤੁੱਲਾ ਖਾਨ ਦਾ ਕਹਿਣਾ ਹੈ ਕਿ ਇਸ 'ਚ ਕੋਈ ਦਮ ਨਹੀਂ ਹੈ। ਇਹ ਭਾਜਪਾ ਦੀ ਸਾਜ਼ਿਸ਼ ਹੈ। ਮੈਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: PM Modi Meeting: ਵਿਦੇਸ਼ ਤੋਂ ਦਰਦਨਾਕ ਖਬਰ! ਰੋਜ਼ੀ-ਰੋਟੀ ਕਮਾਉਣ ਗਏ 42 ਭਾਰਤੀਆਂ ਦੀ ਦਰਦਨਾਕ ਮੌਤ! ਐਕਸ਼ਨ ਮੋਡ 'ਚ ਸਰਕਾਰ, ਮੋਦੀ ਨੇ ਕੀਤੀ ਹੰਗਾਮੀ ਮੀਟਿੰਗ