ਜੈਪੁਰ: ਰਾਜਸਥਾਨ ਦੇ ਅਲਵਰ ਗਊ-ਰੱਖਿਆ ਦੇ ਨਾਂਅ ‘ਤੇ ਪਹਿਲੂ ਖ਼ਾਨ ਦਾ ਕਤਲ ਹੋਇਆ ਸੀ ਜਿਸ ਮਾਮਲੇ ‘ਚ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਚਾਰਜਸ਼ੀਟ ‘ਚ ਪੁਲਿਸ ਨੇ ਪਹਿਲੂ ਖ਼ਾਨ ਅਤੇ ਉਸ ਦੇ ਦੋ ਬੇਟਿਆਂ ਇਰਸ਼ਾਦ ਅਤੇ ਆਰਿਫ ਨੂੰ ਰਾਜਸਥਾਨ ਗਊਜਾਤੀ ਪਸ਼ੂ ਕਾਨੂੰਨ ਅਤੇ ਨਿਯਮਾਂ ਦੀ ਧਾਰਾ 5,8 ਅਤੇ 9 ਤਹਿਤ ਨਾਮਜ਼ਦ ਕੀਤਾ ਹੈ। 24 ਮਈ ਨੂੰ ਰਾਜਸਥਾਨ ਪੁਲਿਸ ਨੇ ਚਾਰਜਸ਼ੀਟ ਦਾਖਲ ਕੀਤੀ ਸੀ।
ਪਹਿਲੂ ਖ਼ਾਨ ਨੂੰ ਅਪਰੈਲ 2017 ‘ਚ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ, ਬਾਅਦ ‘ਚ ਉਸ ਦੀ ਮੌਤ ਹੋ ਗਈ ਸੀ। ਉਦੋਂ ਰਾਜਸਥਾਨ ‘ਚ ਬੀਜੇਪੀ ਸਰਕਾਰ ਸੀ ਅਤੇ ਕਾਂਗਰਸ ਨੇ ਬੀਜੇਪੀ ‘ਤੇ ਨਫਰਤ ਫੈਲਾਉਣ ਦਾ ਇਲਜ਼ਾਮ ਲਗਾਇਆ ਸੀ। ਹੁਣ ਕਾਂਗਰਸ ਸੱਤਾ ‘ਚ ਹੈ ਅਤੇ ਪੁਲਿਸ ਨੇ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਦੋਸ਼ ਪੱਤਰ ਮੁਤਾਬਕ ਪਹਿਲੂ ਖ਼ਾਨ ਤੇ ਉਸ ਦੇ ਪੁੱਤਰ ਗਊ ਤਸਕਰੀ ਵਿੱਚ ਸ਼ਾਮਲ ਸਨ।
ਚਾਰਜਸ਼ੀਟ ਦਾਖਲ ਕਰਨ ਨੂੰ ਲੈ ਕੇ ਹੋ ਰਹੇ ਵਿਵਾਦਾਂ ‘ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਲੋੜ ਪੈਣ ‘ਤੇ ਦੁਬਾਰਾ ਜਾਂਚ ਕੀਤੀ ਜਾਵੇਗੀ। ਉੱਧਰ ਏਆਈਐਮਆਈਐਮ ਸੰਸਦ ਮੈਂਬਰ ਅਸਦੁਦੱਦੀਨ ਓਵੈਸੀ ਨੇ ਬੀਜੇਪੀ ਅਤੇ ਕਾਂਗਰਸ ਦੋਵਾਂ ‘ਤੇ ਨਿਸ਼ਾਨਾ ਸਾਧਿਆ ਹੈ। ਉਸ ਨੇ ਟਵੀਟ ਕਰ ਕਿਹਾ, “ਰਾਜਸਥਾਨ ਦੇ ਮੁਸਲਮਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਕਾਂਗਰਸ ਦਾ ਸੱਤਾ ‘ਚ ਹੋਣਾ ਬੀਜੇਪੀ ਦਾ ਹੀ ਰੂਪ ਹੈ। ਅਜਿਹੇ ਵਿਅਕਤੀਆਂ ਅਤੇ ਸੰਗਠਨਾਂ ਨੂੰ ਅਸਵੀਕਾਰ ਕਰਨਾ ਹੋਵੇਗਾ ਜੋ ਕਾਂਗਰਸ ਪਾਰਟੀ ਦੀ ਦਲਾਲੀ ਕਰਦੇ ਹਨ ਅਤੇ ਆਪਣਾ ਆਜ਼ਾਦ ਰਾਜਨੀਤੀਕ ਮੰਚ ਬਣਾਉਣਾ ਚਾਹੀਦਾ ਹੈ, ਬਦਲਾਅ ਲਈ 70 ਸਾਲ ਕਾਫੀ ਹਨ।”
ਪਹਿਲੂ ਖ਼ਾਨ ਦੇ ਪੁੱਤਰ ਇਰਸ਼ਾਦ ਨੇ ਚਾਰਜਸ਼ੀਟ ਦਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਆਪਣੇ ਪਿਤਾ ਨੂੰ ਪਹਿਲਾਂ ਹੀ ਗੁਆ ਦਿੱਤਾ ਹੈ ਅਤੇ ਹੁਣ ਪੁਲਿਸ ਨੇ ਸਾਡੇ 'ਤੇ ਗਊ ਤਸਕਰੀ 'ਤੇ ਇਲਜ਼ਾਮ ਲਾ ਦਿੱਤੇ ਹਨ। ਉੱਧਰ, ਸਾਲ 2017 ‘ਚ ਪਹਿਲੂ ਖ਼ਾਨ ਦੇ ਕਤਲ ਤੋਂ ਬਾਅਦ ਚਰਚਾ ‘ਚ ਆਏ ਬੀਜੇਪੀ ਨੇਤਾ ਗਿਆਨ ਦੇਵ ਅਹੂਜਾ ਨੇ ਕਿਹਾ ਕਿ ਮੇਰਾ ਦਾਅਵਾ ਬਿਲਕੁਲ ਠੀਕ ਹੋਇਆ। ਉਨ੍ਹਾਂ ਕਿਹਾ, “ਪਹਿਲੂ ਖ਼ਾਨ, ਉਸਦੇ ਬੇਟੇ ਅਪਰਾਧੀ ਸੀ ਅਤੇ ਲਗਾਤਾਰ ਗਊ ਤਸਕਰੀ ‘ਚ ਸ਼ਾਮਲ ਸੀ।"
ਗਊ ਰੱਖਿਆ ਦੇ ਨਾਂਅ ‘ਤੇ ਹੋਏ ਕਤਲ ਹੋਏ ਪਹਿਲੂ ਖ਼ਾਨ ਨੂੰ ਪੁਲਿਸ ਨੇ ਦੱਸਿਆ ਤਸਕਰ!
ਏਬੀਪੀ ਸਾਂਝਾ
Updated at:
29 Jun 2019 03:33 PM (IST)
ਪਹਿਲੂ ਖ਼ਾਨ ਦੇ ਪੁੱਤਰ ਇਰਸ਼ਾਦ ਨੇ ਚਾਰਜਸ਼ੀਟ ਦਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਆਪਣੇ ਪਿਤਾ ਨੂੰ ਪਹਿਲਾਂ ਹੀ ਗੁਆ ਦਿੱਤਾ ਹੈ ਅਤੇ ਹੁਣ ਪੁਲਿਸ ਨੇ ਸਾਡੇ 'ਤੇ ਗਊ ਤਸਕਰੀ 'ਤੇ ਇਲਜ਼ਾਮ ਲਾ ਦਿੱਤੇ ਹਨ।
- - - - - - - - - Advertisement - - - - - - - - -