‘ਅਮੇਜ਼ਨ ਪ੍ਰਾਈਮ ਡੇਅ ਸੇਲ’ ਖੁੱਲ੍ਹਣ 'ਚ ਕੁਝ ਘੰਟੇ ਬਾਕੀ , ਇਵੇਂ ਚੁੱਕੋ ਫਾਇਦਾ
ਏਬੀਪੀ ਸਾਂਝਾ | 16 Jul 2018 10:35 AM (IST)
ਨਵੀਂ ਦਿੱਲੀ: ਈ ਕਾਮਰਸ ਵੈਬਸਾਈਟ ਅਮੇਜ਼ਨ ਅੱਜ ਆਪਣੇ ਪ੍ਰਾਈਮ ਮੈਂਬਰਾਂ ਲਈ ਸੇਲ ਲੈ ਕੇ ਆਈ ਹੈ। ਇਹ ਸੇਲ 32 ਘੰਟਿਆਂ ਤਕ ਚੱਲੇਗੀ। ਅਮੇਜ਼ਨ ਪ੍ਰਾਈਮ ਡੇਅ ਸੇਲ ਦੀ ਸ਼ੁਰੂਆਤ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋਏਗੀ ਤੇ ਕੱਲ੍ਹ ਰਾਤ ਤਕ ਚੱਲੇਗੀ। ਕੰਪਨੀ ਮੁਤਾਬਕ ਸੇਲ ਵਿੱਚ 200 ਉਤਪਾਤ ਐਕਸਕਲੂਸਿਵਲੀ ਲਾਂਚ ਕੀਤੇ ਜਾਣਗੇ। ਇਸ ਡੀਲ ਦਾ ਫਾਇਦਾ ਲੈਣ ਲਈ ਸਭ ਤੋਂ ਪਹਿਲਾਂ ਗਾਹਕਾਂ ਨੂੰ ਅਮੇਜ਼ਨ ਦੀ ਪ੍ਰਾਈਮ ਮੈਂਬਰਸ਼ਿਪ ਲੈਣੀ ਪਏਗੀ। ਇਸ ਵਿੱਚ ਕੰਪਨੀ ਦੋ ਪਲਾਨ ਦੇ ਰਹੀ ਹੈ। ਗਾਹਕ ਇਨ੍ਹਾਂ ਵਿੱਚੋਂ ਕੋਈ ਵੀ ਪਲਾਨ ਚੁਣ ਸਕਦੇ ਹਨ। ਇਸ ਵਿੱਚੋਂ 129 ਰੁਪਏ ਵਾਲਾ ਪਲਾਨ ਇੱਕ ਮਹੀਨੇ ਲਈ ਤੇ 999 ਰੁਪਏ ਵਾਲਾ ਪਲਾਨ ਇੱਕ ਸਾਲ ਲਈ ਦਿੱਤਾ ਜਾਂਦਾ ਹੈ। ਇੱਕ ਸਾਲ ਜਾਂ ਇੱਕ ਮਹੀਨੇ ਦੀ ਪ੍ਰਾਈਮ ਮੈਂਬਰਸ਼ਿਪ ਲੈਣ ਲਈ ਅਮੇਜ਼ਨ ਦੀ ਵੈਬਸਾਈਟ ’ਤੇ ਸਾਈਨ ਕਰੋ। ਇੱਥੇ ਵੈਬਸਾਈਟ ’ਤੇ ਸਾਈਨ ਤੋਂ ਬਾਅਦ ਪੇਅਮੈਂਟ ਦੀ ਆਪਸ਼ਨ ਆਏਗੀ। ਭੁਗਤਾਨ ਕਰਨ ਬਾਅਦ ਤੁਸੀਂ ਅਮੇਜ਼ਨ ਦੇ ਪ੍ਰਾਈਮ ਮੈਂਬਰ ਬਣ ਜਾਓਗੇ। ਇੱਕ ਵਾਰ ਅਮੇਜ਼ਨ ਦੇ ਪ੍ਰਾਈਮ ਮੈਂਬਰ ਬਣ ਜਾਣ ਬਾਅਦ ਇਹ ਮੈਂਬਰਸ਼ਿਪ ਨੂੰ ਕੈਂਸਲ ਵੀ ਕੀਤਾ ਜਾ ਸਕਦਾ ਹੈ। ਇਸ ਲਈ ਵੈਬਸਾਈਟ ’ਤੇ ਮੈਮੇਜ ਪ੍ਰਾਈਮ ਮੈਂਬਰਸ਼ਿਪ ਦਾ ਵਿਕਲਪ ਚੁਣ ਕੇ ਐਂਡ ਮੈਂਬਰਸ਼ਿਪ ਦਾ ਵਿਕਲਪ ਚੁਣੋ। ਸਕਰੀਨ ’ਤੇ ਦਿੱਤੀ ਜਾਣਕਾਰੀ ਫਾਲੋ ਕਰਨ ਪਿੱਛੋਂ ਤੁਹਾਡੀ ਪ੍ਰਾਈਮ ਮੈਂਬਰਸ਼ਿਪ ਖਤਮ ਹੋ ਜਾਏਗੀ।