Haryana News: ਹਰਿਆਣਾ ਦੇ ਅੰਬਾਲਾ ਵਿੱਚ ਮੰਗਲਵਾਰ ਸਵੇਰੇ 6:30 ਵਜੇ ਇੱਕ 4 ਸਾਲ ਦਾ ਬੱਚਾ 220 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ। ਨਿਰਭੈ ਆਪਣੇ ਪਿਤਾ ਨਾਲ ਧਨੌਦਾ ਪਿੰਡ 'ਚ ਖੇਤਾਂ 'ਚ ਆਇਆ ਹੋਇਆ ਸੀ। ਉਹ ਆਪਣੇ ਚਾਚੇ ਹਰਨੇਕ ਸਿੰਘ ਦੇ ਖੇਤ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਖੇਡਦਿਆਂ ਹੋਇਆਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਖੁੱਲ੍ਹੇ ਬੋਰਵੈੱਲ 'ਚ ਡਿੱਗ ਗਿਆ।
ਪਰਿਵਾਰਕ ਮੈਂਬਰਾਂ ਨੇ ਤੁਰੰਤ ਪਿੰਡ ਦੇ ਸਰਪੰਚ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਡੀਸੀ ਅਜੇ ਤੋਮਰ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਬੋਰਵੈੱਲ ਦੀ ਡੂੰਘਾਈ ਨੂੰ ਦੇਖਦੇ ਹੋਏ NDRF-SDRF ਅਤੇ ਫੌਜ ਨੂੰ ਵੀ ਬੁਲਾਇਆ ਗਿਆ ਸੀ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਵੱਡੀ ਗਿਣਤੀ 'ਚ ਪਿੰਡ ਵਾਸੀ ਵੀ ਮੌਕੇ 'ਤੇ ਪਹੁੰਚ ਗਏ ਹਨ।
