ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਾਲ ਦੇ ਆਖਰ ਤਕ ਬੀਜੇਪੀ ਦੇ ਪ੍ਰਧਾਨ ਬਣੇ ਰਹਿਣਗੇ। ਇਸ ਸਾਲ ਦੇ ਆਖਰ ‘ਚ ਤਿੰਨ ਸੂਬਿਆਂ ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਕਰਕੇ ਬੀਜੇਪੀ ਦੀ ਕਮਾਨ ਅਮਿਤ ਸ਼ਾਹ ਦੇ ਹੱਥਾਂ ‘ਚ ਹੀ ਬਣੀ ਰਹੇਗੀ। ਕੱਲ੍ਹ ਦਿੱਲੀ ‘ਚ ਬੀਜੇਪੀ ਦੀ ਅਹਿਮ ਬੈਠਕ ਹੋਈ ਸੀ।
ਬੈਠਕ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਪਾਰਟੀ ਅਗਲੇ ਕੁਝ ਦਿਨਾਂ ‘ਚ ਨਵਾਂ ਮੈਂਬਰ ਬਣਾਉਣ ਦਾ ਕੰਮ ਸ਼ੁਰੂ ਕਰੇਗੀ। ਪਾਰਟੀ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਕੰਮ ਪਾਰਟੀ ਦੇ ਸੰਸਥਾਪਕ ਮੈਂਬਰ ਰਹੇ ਵਿਚਾਰਕ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਯੰਤੀ 'ਤੇ ਛੇ ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ।
ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਬੇਸ਼ੱਕ ਪਾਰਟੀ ਨੇ ਹਾਲ ਹੀ ‘ਚ ਲੋਕ ਸਭਾ ਚੋਣਾਂ ‘ਚ ਹੁਣ ਤਕ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਪਰ ਅਜੇ ਸ਼ਿਖਰ ‘ਤੇ ਪਹੁੰਚਣਾ ਬਾਕੀ ਹੈ। ਉਨ੍ਹਾਂ ਨੇ ਪਾਰਟੀ ਨਾਲ ਨਵੇਂ ਲੋਕਾਂ ਨੂੰ ਜੋੜਨ ਦੀ ਗੱਲ ਵੀ ਕੀਤੀ। ਇਸ ਦੇ ਨਾਲ ਹੀ ਸ਼ਾਹ ਨੇ ਕੇਰਲ ਤੇ ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ ‘ਚ ਸਰਕਾਰ ਬਣਾ ਕੇ ਪਾਰਟੀ ਦੇ ਹੋਰ ਉਚਾਈਆਂ ‘ਤੇ ਪਹੁੰਚਣ ਦੀ ਗੱਲ ਕੀਤੀ।
ਸ਼ਾਹ ਨੇ ਕਿਹਾ ਕਿ ਬੀਜੇਪੀ ਨੇ ਪੱਛਮੀ ਬੰਗਾਲ ਤੇ ਓਡੀਸ਼ਾ ਜਿਹੇ ਸੂਬਿਆਂ ‘ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪਰ ਦੱਖਣ ਦੇ ਤਿੰਨ ਸੂਬਿਆਂ- ਤਮਿਲਨਾਡੂ, ਕੇਰਲ ਤੇ ਆਂਧਰ ਪ੍ਰਦੇਸ਼ ‘ਚ ਇੱਕ ਵੀ ਸੀਟ ਨਹੀਂ ਜਿੱਤੀ। ਪਾਰਟੀ ਨੂੰ ਇੱਥੇ ਆਪਣਾ ਵਿਸਤਾਰ ਕਰਨ ਦੀ ਲੋੜ ਹੈ।
ਬਚੇ ਕਿਲ੍ਹੇ ਫਤਹਿ ਕਰਨ ਤੱਕ ਅਮਿਤ ਸ਼ਾਹ ਹੱਥ ਹੀ ਰਹੇਗੀ ਪਾਰਟੀ ਦੀ ਕਮਾਨ
ਏਬੀਪੀ ਸਾਂਝਾ
Updated at:
14 Jun 2019 11:38 AM (IST)
ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਾਲ ਦੇ ਆਖਰ ਤਕ ਬੀਜੇਪੀ ਦੇ ਪ੍ਰਧਾਨ ਬਣੇ ਰਹਿਣਗੇ। ਇਸ ਸਾਲ ਦੇ ਆਖਰ ‘ਚ ਤਿੰਨ ਸੂਬਿਆਂ ਹਰਿਆਣਾ, ਮਹਾਰਾਸ਼ਟਰ ਤੇ ਝਾਰਖੰਡ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਕਰਕੇ ਬੀਜੇਪੀ ਦੀ ਕਮਾਨ ਅਮਿਤ ਸ਼ਾਹ ਦੇ ਹੱਥਾਂ ‘ਚ ਹੀ ਬਣੀ ਰਹੇਗੀ।
- - - - - - - - - Advertisement - - - - - - - - -