Amit Shah in Srinagar:   ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਦੇ ਆਪਣੇ ਤਿੰਨ ਦਿਨਾਂ ਦੌਰੇ ਦੀ ਵਿਸਥਾਰ ਦਿੰਦਿਆਂ ਹੋਇਆਂ ਸੋਮਵਾਰ ਰਾਤ ਪੁਲਵਾਮਾ ਦੇ ਲੇਥਪੁਰਾ ‘ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕੈਂਪ ‘ਚ ਗੁਜ਼ਾਰੀ। ਇਹ ਓਹੀ ਸਥਾਨ ਹੈ ਜਿੱਥੇ ਫ਼ਰਵਰੀ 2019 ‘ਚ ਪਾਕਿਸਤਾਨ ਆਯੋਜਿਤ ਅੱਤਵਾਦੀਆਂ ਵੱਲੋਂ ਕੀਤੇ ਗਏ ਇਕ ਕਾਰ ਬੰਬ ਹਮਲੇ ਨੇ 40 ਤੋਂ ਜ਼ਿਆਦਾ ਜਵਾਨਾਂ ਦੀ ਜਾਨ ਲੈ ਲਈ ਸੀ। ਏਨਾ ਹੀ ਨਹੀਂ ਅਮਿਤ ਸ਼ਾਹ ਨੇ ਸ੍ਰੀਨਗਰ ‘ਚ ਇਕ ਰੈਲੀ ‘ਚ ਭਾਸ਼ਣ ਤੋਂ ਪਹਿਲਾਂ ਬੁਲੇਟਪਰੂਫ ਸ਼ੀਸ਼ਿਆਂ ਨੂੰ ਹਟਵਾ ਦਿੱਤਾ ਤੇ ਬਿਨਾ ਸੁਰੱਖਿਆ ਦੇ ਹੀ ਭਾਸ਼ਣ ਦਿੱਤਾ। ਉਂਨਾਂ ਰੈਲੀ ‘ਚ ਮੌਜੂਦ ਲੋਕਾਂ ਨੂੰ ਕਿਹਾ ਕਿ ਦਿਲ ‘ਚੋਂ ਡਰ ਕੱਢ ਦਿਉ। ਅੱਤਵਾਦ ਮਨੁੱਖਤਾ ਦੇ ਖ਼ਿਲਾਫ਼ ਹੈ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।


ਸੋਮਵਾਰ ਸੀਆਰਪੀਐਫ ਕੈਂਪ ‘ਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅੱਤਵਾਦ ਨੂੰ ਲੈਕੇ ਨਰੇਂਦਰ ਮੋਦੀ ਸਰਕਾਰ ਦੀ ਜੀਰੋ ਟੌਲਰੈਂਸ ਦੀ ਨੀਤੀ ਹੈ। ਅਸੀਂ ਦੇਸ਼ ਦੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਕਰਨ ਵਾਲੇ ਨਹੀਂ। ਗ੍ਰਹਿ ਮੰਤਰੀ ਨੇ ਅੱਤਵਾਦੀਆਂ ਨੂੰ ਕਰਾਰ ਜਵਾਬ ਦੇਣ ‘ਤੇ ਜਵਾਨਾਂ ਦੇ ਮਨੋਬਲ ਨੂੰ ਵਧਾਉਣ ਲਈ ਉਸ ਪੁਲਵਾਮਾ ਸੀਆਰਪੀਐਫ ਕੈਂਪ ‘ਚ ਰਾਤ ਬਿਤਾਈ। ਜਿੱਥੋਂ ਦੇ 40 ਸੀਆਰਪੀਐਫ ਜਵਾਨ 2019 ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋ ਗਏ ਸਨ। ਏਨਾ ਹੀ ਨਹੀਂ ਉਂਨਾਂ ਸ੍ਰੀਨਗਰ ਤੋਂ ਪੁਲਵਾਮਾ ਦੇ ਲੇਤਪੁਰਾ ਸੀਆਰਪੀਐਫ ਕੈਂਪ ਦਾ ਕਰੀਬ 20 ਕਿੱਲੋਮੀਟਰ ਦਾ ਸਫਰ ਸੜਕ ਮਾਰਗ ਨਾਲ ਤੈਅ ਕੀਤਾ। ਜੋ ਦਹਿਸ਼ਤਗਰਦੀ ਨੂੰ ਸਿੱਧਾ ਸੰਦੇਸ਼ ਸੀ।


ਅਮਿਤ ਸ਼ਾਹ ਨੇ ਜਵਾਨਾਂ ਦੇ ਨਾਲ ਬਿਠਾ ਕੇ ਕੀਤਾ ਭੋਜਨ


ਅਮਿਤ ਸ਼ਾਹ ਨੇ ਜਵਾਨਾਂ ਦੇ ਨਾਲ ਨਾ ਸਿਰਫ ਗੱਲ ਹੈ ਕਿ ਬਲਕਿ ਉਂਨਾਂ ਦੇ ਨਾਲ ਬੈਠ ਕੇ ਭੋਜਨ ਵੀ ਕੀਤਾ। ਇਸ ਦੌਰਾਨ ਉਨਾਂ ਜਵਾਨਾਂ ਦਾ ਮਨੋਬਲ ਵਧਾਇਆ ਤੇ ਉਂਨਾਂ ਦੇ ਹੌਸਲੇ ਲਈ ਉਂਨਾਂ ਨੂੰ ਵਧਾਈ ਦਿੱਤੀ। ਜਵਾਨਾਂ ਨੇ ਵੀ ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਦਾ ਇਕ ਯਾਦਗਾਰ ਪਲ ਦੇ ਰੂਪ ‘ਚ ਲਿਆ। ਜਵਾਨਾਂ ਨੇ ਕਿਹਾ ਕਿ ਇਸ ਤਰਾਂ ਨਾਲ ਉਨਾਂ ਸਾਡੇ ਵਿੱਚ ਆਉਣਾ ਤੇ ਸਾਥ ‘ਚ ਭੋਜਨ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।


ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਫੈਸਲਾ ਕੀਤਾ ਕਿ ਰਾਤ ਜਵਾਨਾਂ ਦੇ ਨਾਲ ਹੀ ਬਿਤਾਵਾਂਗੇ। ਇਸ ਲਈ ਸੁਰੱਖਿਆ ਦੀ ਪਰਵਾਹ ਕੀਤੇ ਬਿਨਾ ਪੁਲਵਾਮਾ ਸੀਆਰਪੀਐਫ ਕੈਂਪ ‘ਚ ਹੀ ਜਵਾਨਾਂ ਦੇ ਨਾਲ ਰਾਤ ਬਿਤਾਈ। ਦਰਅਸਲ ਗ੍ਰਹਿ ਮੰਤਰੀ ਸ਼ਾਹ ਅੱਤਵਾਦ ਦੇ ਠੇਕੇਦਾਰਾਂ ਨੂੰ ਸਿੱਧਾ ਮੈਸੇਜ ਦੇਣਾ ਚਾਹੁੰਦੇ ਸਨ। ਇਹੀ ਕਾਰਨ ਸੀ ਕਿ ਪਹਿਲਾਂ 20 ਕਿੱਲੋਮੀਟਰ ਦਾ ਸਫਰ ਤੈਅ ਕਰਕੇ ਸੜਕ ਮਾਰਗ ਤੋਂ ਕੈਂਪ ਪਹੁੰਚੇ, ਉੱਥੇ ਰਾਤ ਬਿਤਾਈ ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।