ਹੈਦਰਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਅਗਲੇ 30-40 ਸਾਲ ਭਾਜਪਾ ਦਾ ਰਾਜ ਰਹੇਗਾ ਜੋ ਦੇਸ਼ ਨੂੰ ‘ਵਿਸ਼ਵ ਗੁਰੂ’ ਬਣਾਏਗਾ। ਉਨ੍ਹਾਂ ਕਿਹਾ ਕਿ ਭਾਜਪਾ ਤਿਲੰਗਾਨਾ ਤੇ ਪੱਛਮੀ ਬੰਗਾਲ ’ਚ ‘ਪਰਿਵਾਰਵਾਦ ਦੇ ਸ਼ਾਸਨ’ ਨੂੰ ਖ਼ਤਮ ਕਰੇਗੀ ਤੇ ਉਨ੍ਹਾਂ ਸੂਬਿਆਂ ’ਚ ਸਰਕਾਰ ਵੀ ਬਣਾਏਗੀ ਜਿਥੇ ਉਹ ਅਜੇ ਤੱਕ ਸੱਤਾ ਤੋਂ ਦੂਰ ਹੈ।
ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਦੌਰਾਨ ਸਿਆਸੀ ਮਤਾ ਪੇਸ਼ ਕਰਦਿਆਂ ਸ਼ਾਹ ਨੇ ਵੰਸ਼ਵਾਦ, ਜਾਤੀਵਾਦ ਤੇ ਖਾਸ ਫਿਰਕਿਆਂ ਨੂੰ ਖੁਸ਼ ਕਰਨ ਦੀ ਸਿਆਸਤ ਖ਼ਤਮ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏ ਵਿਕਾਸ ਤੇ ਵਧੀਆ ਪ੍ਰਦਰਸ਼ਨ ਕਾਰਨ ਹੁਣੇ ਜਿਹੇ ਹੋਈਆਂ ਚੋਣਾਂ ’ਚ ਜਿੱਤ ਹਾਸਲ ਹੋਈ ਹੈ।
ਉਨ੍ਹਾਂ ਕਿਹਾ ਕਿ ਵਿਕਾਸ ਦਾ ਅਗਲਾ ਦੌਰ ਦੱਖਣੀ ਭਾਰਤ ’ਚ ਸ਼ੁਰੂ ਕੀਤਾ ਜਾਵੇਗਾ। ਸ਼ਾਹ ਨੇ ਸਿਆਸੀ ਹਿੰਸਾ ਖ਼ਤਮ ਕਰਨ ਦਾ ਵੀ ਹੋਕਾ ਦਿੱਤਾ। ਉਨ੍ਹਾਂ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੱਤਾ ਜਿਸ ’ਚ ਗੁਜਰਾਤ ਦੰਗਿਆਂ ਦੇ ਮਾਮਲੇ ’ਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਸਮੇਤ 64 ਵਿਅਕਤੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।
ਸ਼ਾਹ ਦੇ ਭਾਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਮੋਦੀ ਨੇ ਕਦੇ ਵੀ ਕਾਂਗਰਸ ਆਗੂ ਰਾਹੁਲ ਗਾਂਧੀ ਵਾਂਗ ਨਾਟਕ ਨਹੀਂ ਕੀਤਾ ਜੋ ਈਡੀ ਸਾਹਮਣੇ ਪੇਸ਼ੀ ਸਮੇਂ ਉਨ੍ਹਾਂ ਕੀਤਾ ਸੀ। ਪਾਰਟੀ ਦੇ ਸਿਆਸੀ ਮਤੇ ’ਚ ਅਗਨੀਪਥ ਯੋਜਨਾ ਦੀ ਸ਼ਲਾਘਾ ਕੀਤੀ ਗਈ ਹੈ।
ਸ਼ਾਹ ਨੇ ਨਾਗਰਿਕਤਾ ਸੋਧ ਐਕਟ, ਰਾਮ ਮੰਦਰ ਦੀ ਉਸਾਰੀ, ਸਰਜੀਕਲ ਸਟਰਾਈਕ ਤੇ ਧਾਰਾ 370 ਖ਼ਤਮ ਕਰਨ ਜਿਹੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੰਡੀ ਹੋਈ ਵਿਰੋਧੀ ਧਿਰ ਵੱਲੋਂ ਸਰਕਾਰ ਦੇ ਹਰੇਕ ਵਧੀਆ ਕੰਮ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ‘ਮੋਦੀ ਫੋਬੀਆ’ ਤੋਂ ਪੀੜਤ ਹੈ ਤੇ ਦੇਸ਼ ਹਿੱਤ ’ਚ ਸਰਕਾਰ ਵੱਲੋਂ ਲਏ ਜਾਂਦੇ ਹਰੇਕ ਫ਼ੈਸਲੇ ਦੀ ਉਸ ਵੱਲੋਂ ਨਿੰਦਾ ਕੀਤੀ ਜਾਂਦੀ ਹੈ।
ਅਮਿਤ ਸ਼ਾਹ ਦਾ ਵੱਡਾ ਦਾਅਵਾ, 'ਅਗਲੇ 30-40 ਸਾਲ ਭਾਜਪਾ ਦਾ ਹੀ ਰਾਜ ਰਹੇਗਾ'
abp sanjha
Updated at:
04 Jul 2022 10:35 AM (IST)
Edited By: ravneetk
ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਦੌਰਾਨ ਸਿਆਸੀ ਮਤਾ ਪੇਸ਼ ਕਰਦਿਆਂ ਸ਼ਾਹ ਨੇ ਵੰਸ਼ਵਾਦ, ਜਾਤੀਵਾਦ ਤੇ ਖਾਸ ਫਿਰਕਿਆਂ ਨੂੰ ਖੁਸ਼ ਕਰਨ ਦੀ ਸਿਆਸਤ ਖ਼ਤਮ ਕਰਨ ਦਾ ਸੱਦਾ ਵੀ ਦਿੱਤਾ।
ਅਮਿਤ ਸ਼ਾਹ
NEXT
PREV
Published at:
04 Jul 2022 10:35 AM (IST)
- - - - - - - - - Advertisement - - - - - - - - -