Amul 6000 rupees Fraud on Whatsapp: ਹਰ ਰੋਜ਼ ਸਾਡੇ ਫੋਨ ਜਾਂ Whatsapp 'ਤੇ ਕਈ ਅਜਿਹੇ ਮੈਸੇਜ ਆਉਂਦੇ ਹਨ, ਜੋ ਪਹਿਲਾਂ ਲਾਲਚ ਦਿੰਦੇ ਹਨ ਪਰ ਬਾਅਦ ਵਿਚ ਕੁਝ ਵੱਡਾ ਖੁਲਾਸਾ ਹੁੰਦਾ ਹੈ। ਹੁਣ ਕੁਝ ਲੋਕ ਦੇਸ਼ ਦੀ ਵੱਡੀ ਅਤੇ ਮਸ਼ਹੂਰ ਕੰਪਨੀ ਅਮੂਲ ਦੇ ਨਾਂਅ 'ਤੇ ਆਨਲਾਈਨ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਤੁਹਾਨੂੰ ਕਿਸੇ ਜਾਣਕਾਰ ਜਾਂ ਕਿਸੇ ਸਮੂਹ ਦੁਆਰਾ ਵ੍ਹੱਟਸਐਪ 'ਤੇ ਕੋਈ ਲਿੰਕ ਮਿਲਿਆ ਹੈ, ਜਿਸ ਵਿੱਚ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਤੁਹਾਨੂੰ 6000 ਰੁਪਏ ਮਿਲਣਗੇ, ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।
ਜਾਣੋ ਕੀ ਹੈ ਇਸ ਵਾਇਰਲ ਲਿੰਕ 'ਚ
ਦਰਅਸਲ, ਇਸ ਵਾਇਰਲ ਲਿੰਕ ਦੇ ਨਾਲ ਤੁਸੀਂ ਇੱਕ ਵੈਬਸਾਈਟ 'ਤੇ ਪਹੁੰਚ ਜਾਂਦੇ ਹੋ। ਪੇਜ਼ ਦੇ ਸਿਖਰ 'ਤੇ ਅਮੂਲ ਲੋਗੋ ਹੈ। ਇਸ ਦੇ ਹੇਠਾਂ "ਅਮੂਲ 75 ਵੀਂ ਵਰ੍ਹੇਗੰਢ" ਲਿਖਿਆ ਗਿਆ ਹੈ ਅਤੇ ਇਹ ਵਧਾਈ ਦੇ ਨਾਲ ਲਿਖਿਆ ਗਿਆ ਹੈ ਕਿ ਤੁਹਾਨੂੰ ਪ੍ਰਸ਼ਨਾਵਲੀ ਰਾਹੀਂ 6000 ਰੁਪਏ ਹਾਸਲ ਕਰਨ ਦਾ ਮੌਕਾ ਮਿਲੇਗਾ। ਇਸ ਲਾਲਚ ਵਿੱਚ ਤੁਹਾਨੂੰ ਲਗਾਤਾਰ ਪ੍ਰਸ਼ਨ ਪੁੱਛੇ ਜਾਣਗੇ, ਜਿਸ ਤੋਂ ਬਾਅਦ ਤੁਹਾਡੀ ਸਕ੍ਰੀਨ 'ਤੇ 9 ਬਕਸੇ ਬਣ ਜਾਣਗੇ, ਜੋ ਅਮੂਲ ਦੇ ਲੋਗੋ ਦੀ ਤਰ੍ਹਾਂ ਤਿਆਰ ਕੀਤੇ ਗਏ ਹਨ।
ਦੇਖਣ 'ਚ ਉਪਭੋਗਤਾਵਾਂ ਨੂੰ ਅਜਿਹਾ ਲਗਦਾ ਹੈ ਕਿ ਇਹ ਸਭ ਅਮੂਲ ਕੰਪਨੀ ਖੁਦ ਕਰ ਰਹੀ ਹੈ। ਬਾਅਦ ਵਿੱਚ, ਇਸ ਲਿੰਕ ਨੂੰ ਦੋਸਤਾਂ ਨਾਲ ਸਾਂਝਾ ਕਰਨ ਦਾ ਵਿਕਲਪ ਦੇਣ ਤੋਂ ਬਾਅਦ ਇਸ ਤੋਂ 6000 ਰੁਪਏ ਹਾਸਲ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਅੰਤ ਵਿੱਚ ਕੁਝ ਵੀ ਹਾਸਲ ਨਹੀਂ ਹੁੰਦਾ।
ਅਮੂਲ ਕੰਪਨੀ ਨੇ ਲੋਕਾਂ ਨੂੰ ਕੀਤਾ ਸਾਵਧਾਨ
ਅਮੂਲ ਕੰਪਨੀ ਨੇ ਖੁਦ ਇਸ ਬਾਰੇ ਜਾਣਕਾਰੀ ਇੱਕ ਟਵੀਟ ਵਿੱਚ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ "ਅਮੂਲ ਦੁਆਰਾ ਜਨਤਕ ਹਿੱਤ ਵਿੱਚ ਜਾਰੀ ਕੀਤਾ ਗਿਆ ਹੈ।" ਕੰਪਨੀ ਨੇ ਇਸਦੇ ਨਾਲ ਇੱਕ ਸੰਦੇਸ਼ ਵੀ ਲਿਖਿਆ, "ਇਹ ਜਾਣਕਾਰੀ ਵ੍ਹੱਟਸਐਪ ਅਤੇ ਹੋਰ ਸੋਸ਼ਲ ਮੀਡੀਆ 'ਤੇ ਸਪੈਮ ਲਿੰਕ ਵਾਲਾ ਇੱਕ ਜਾਅਲੀ ਸੰਦੇਸ਼ ਹੈ ਇਹ ਸਾਂਝਾ ਕੀਤਾ ਜਾ ਰਿਹਾ ਹੈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਇਸ ਲਿੰਕ 'ਤੇ ਕਲਿਕ ਨਾ ਕਰੋ ਅਤੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਨ ਤੋਂ ਪਰਹੇਜ਼ ਕਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/