Bengaluru news: ਬੈਂਗਲੁਰੂ ਦੇ ਕੁੰਡਲਾਹੱਲੀ ਵਿੱਚ ਸਥਿਤ ਰਾਮੇਸ਼ਵਰਮ ਕੈਫੇ 'ਚ ਜ਼ਬਰਦਸਤ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ ਪੰਜ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਧਮਾਕੇ 'ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। Rameswaram Cafe.... What happened? pic.twitter.com/NY7JU5bebN &mdash snobfielder (@snobfielder) March 1, 2024 ਉੱਥੇ ਹੀ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਪੁਲਿਸ ਦੀ ਰਿਪੋਰਟ ਮੁਤਾਬਕ ਇੱਕ ਅਣਜਾਣ ਵਿਅਕਤੀ ਇੱਕ ਬੈਗ ਲੈ ਕੇ ਆਇਆ ਸੀ, ਜਿਸ ਵਿੱਚ ਰੱਖੀ ਚੀਜ਼ ਨਾਲ ਧਮਾਕਾ ਹੋਇਆ। ਧਮਾਕਾ ਕਾਫੀ ਜ਼ਬਰਦਸਤ ਸੀ ਤੇ ਕੈਫੇ ਵਿੱਚ ਅੱਗ ਲੱਗ ਗਈ ਹੈ। ਇੰਨਾ ਹੀ ਨਹੀਂ ਧਮਾਕੇ ਵਿੱਚ 5 ਲੋਕ ਜ਼ਖ਼ਮੀ ਵੀ ਹੋ ਗਏ। ਉੱਥੇ ਹੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਮੌਕੇ &lsquoਤੇ ਪਹੁੰਚੀ। ਇਸ ਦੇ ਨਾਲ ਹੀ ਪੁਲਿਸ ਸੁਰਾਗ ਲੱਭਣ ਲਈ ਸਾਰੇ ਖੇਤਰ ਦੀ ਜਾਂਚ ਕਰ ਰਹੀ ਹੈ। ਇਹ ਵੀ ਪੜ੍ਹੋ: Lok Sabha Election: ਅਮਿਤ ਸ਼ਾਹ ਦੀ ਗੱਡੀ ਦੇ ਨੰਬਰ 'ਚ ਲੁਕਿਆ ਵੱਡਾ ਰਾਜ਼ ! ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ ਸੱਚਾਈ ?