Anant Ambani Covid Positive: ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਕੋਵਿਡ ਪਾਜ਼ੇਟਿਵ ਹੋ ਗਏ ਹਨ। ਅਨੰਤ ਅੰਬਾਨੀ ਨੂੰ HN ਰਿਲਾਇੰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕੱਲ੍ਹ ਅਨੰਤ ਅੰਬਾਨੀ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਹ ਐਚਐਨ ਰਿਲਾਇੰਸ ਹਸਪਤਾਲ ਗਏ। ਉਸ ਨੂੰ ਜਾਂਚ ਕਰਨ ਲਈ ਕਿਹਾ ਗਿਆ ਅਤੇ ਉਸ ਦੀ ਰਿਪੋਰਟ ਕੋਵਿਡ ਪਾਜ਼ੇਟਿਵ ਆਈ, ਜਿਸ ਤੋਂ ਬਾਅਦ ਉਸ ਨੂੰ ਦਾਖਲ ਕਰਵਾਇਆ ਗਿਆ।


ਕੁਲਤਾਰ ਸਿੰਘ ਸੰਧਵਾਂ ਵੱਲੋਂ ਕੈਨੇਡਾ ’ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ’ਚ ਯੋਗਦਾਨ ਪਾਉਣ ਦੀ ਅਪੀਲ, ਵੈਨਕੂਵਰ 'ਚ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ


ਕੱਲ੍ਹ ਸੀਐਮ ਏਕਨਾਥ ਸ਼ਿੰਦੇ ਅਤੇ ਡਿਪਟੀ ਸੀਐਮ ਫੜਨਵੀਸ ਮੁਕੇਸ਼ ਅੰਬਾਨੀ ਦੇ ਗਏ ਸੀ ਘਰ



ਦੱਸ ਦੇਈਏ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮੁਕੇਸ਼ ਅੰਬਾਨੀ ਦੇ ਘਰ ਗਣਪਤੀ ਦੇ ਦਰਸ਼ਨ ਕਰਨ ਗਏ ਸਨ। ਇਸ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੂਕੋਣ ਵੀ ਗਏ ਸਨ।


Air India: ਯਾਤਰੀਆਂ ਦੀ ਸਹੂਲਤ ਲਈ ਏਅਰ ਇੰਡੀਆ ਨੇ ਸ਼ੁਰੂ ਕੀਤੀ ਇਹ ਨਵੀਂ ਸਰਵਿਸ! ਇਹ ਵੱਡੀ ਸਮੱਸਿਆ ਹੋ ਜਾਵੇਗੀਆਂ ਦੂਰ


 


ਅਨੰਤ ਅੰਬਾਨੀ ਰਿਲਾਇੰਸ ਦੇ ਨਵੇਂ ਊਰਜਾ ਕਾਰੋਬਾਰ ਵਿੱਚ ਹੋਏ ਸ਼ਾਮਲ


ਪਿਛਲੇ ਹਫ਼ਤੇ ਹੋਈ ਰਿਲਾਇੰਸ ਇੰਡਸਟਰੀਜ਼ ਦੀ ਏਜੀਐਮ ਵਿੱਚ, ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਬੇਟੇ ਅਨੰਤ ਅੰਬਾਨੀ ਨੂੰ ਨਵੇਂ ਊਰਜਾ ਕਾਰੋਬਾਰ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਹ ਰਿਲਾਇੰਸ ਜਿਓ ਇੰਫੋਕਾਮ ਦੀ ਕਮਾਨ ਵੱਡੇ ਬੇਟੇ ਆਕਾਸ਼ ਅੰਬਾਨੀ ਨੂੰ ਅਤੇ ਰਿਲਾਇੰਸ ਰਿਟੇਲ ਬਿਜ਼ਨੈੱਸ ਦੀ ਕਮਾਨ ਬੇਟੀ ਈਸ਼ਾ ਅੰਬਾਨੀ ਨੂੰ ਸੌਂਪ ਚੁੱਕੇ ਹਨ।


DBT Scheme: ਕਰੋੜਾਂ ਲਾਭਪਾਤਰੀਆਂ ਦੇ ਖਾਤੇ 'ਚ ਸਿੱਧਾ ਪਹੁੰਚਿਆ ਪੈਸਾ! ਵਿੱਤੀ ਸਾਲ 22 'ਚ 6 ਲੱਖ ਕਰੋੜ ਰੁਪਏ ਕੀਤੇ ਗਏ ਟਰਾਂਸਫਰ


ਅਨੰਤ ਅੰਬਾਨੀ ਲਈ ਦੁਬਈ ਦਾ ਸਭ ਤੋਂ ਮਹਿੰਗਾ ਖਰੀਦਿਆ ਗਿਆ ਹੈ ਘਰ 


ਹਾਲ ਹੀ 'ਚ ਅਨੰਤ ਅੰਬਾਨੀ ਉਸ ਸਮੇਂ ਸੁਰਖੀਆਂ 'ਚ ਆਏ ਜਦੋਂ ਇਹ ਖਬਰ ਆਈ ਕਿ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਬੇਟੇ ਅਨੰਤ ਅੰਬਾਨੀ ਲਈ ਦੁਬਈ ਦੀ ਸਭ ਤੋਂ ਮਹਿੰਗੀ ਰਿਹਾਇਸ਼ੀ ਜਾਇਦਾਦ ਖਰੀਦੀ ਹੈ। ਦੱਸ ਦੇਈਏ ਕਿ ਇਹ ਡੀਲ 80 ਮਿਲੀਅਨ ਡਾਲਰ ਯਾਨੀ 640 ਕਰੋੜ ਭਾਰਤੀ ਰੁਪਏ ਵਿੱਚ ਹੋਈ ਹੈ।