Andhra Pradesh Palnadu Clashes: ਆਂਧਰਾ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ ਦੇ ਮਚੇਰਲਾ ਵਿਖੇ ਸੱਤਾਧਾਰੀ ਪਾਰਟੀ ਭਾਵ ਮੁੱਖ ਮੰਤਰੀ ਜਗਨਮੋਹਨ ਰੈੱਡੀ ਦੀ ਪਾਰਟੀ ਯੁਵਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਅਤੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਵਰਕਰਾਂ ਵਿਚਕਾਰ ਝੜਪ ਹੋ ਗਈ। ਦੋਵਾਂ ਪਾਰਟੀਆਂ ਦੇ ਵਰਕਰਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ। ਮੌਕੇ 'ਤੇ ਕਈ ਵਾਹਨਾਂ ਨੂੰ ਸਾੜ ਦਿੱਤਾ ਗਿਆ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਸ਼ੁੱਕਰਵਾਰ ਨੂੰ ਇਧੇਮੀ ਕਰਮਾ ਦੌਰਾਨ ਹਿੰਸਕ ਝੜਪ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਸਥਿਤੀ ਨੂੰ ਦੇਖਦੇ ਹੋਏ ਕਸਬੇ ਵਿੱਚ ਧਾਰਾ 144 ਲਗਾ ਦਿੱਤੀ ਹੈ।


ਇਹ ਘਟਨਾ ਉਦੋਂ ਵਾਪਰੀ ਜਦੋਂ ਤੇਲਗੂ ਦੇਸ਼ਮ ਪਾਰਟੀ ਦੇ ਸਮਰਥਕ ਮਾਚੇਰਲਾ ਪਾਰਟੀ ਦੇ ਇੰਚਾਰਜ ਜੁਲਕਾਂਤੀ ਬ੍ਰਹਮਾ ਰੈੱਡੀ ਦੀ ਅਗਵਾਈ ਵਿੱਚ ਇਧੇਮੀ ਕਰਮਾ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਨ। ਡੇਕਨ ਕ੍ਰੋਨਿਕਲ ਨੇ ਦੱਸਿਆ ਕਿ ਵਿਚਕਾਰ, ਵਾਈਐਸਆਰਸੀਪੀ ਅਤੇ ਟੀਡੀਪੀ ਵਰਕਰਾਂ ਨੇ ਇੱਕ ਦੂਜੇ 'ਤੇ ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕੀਤਾ ਅਤੇ ਕਈ ਲੋਕ ਜ਼ਖਮੀ ਹੋ ਗਏ।


ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਝੜਪ ਤੋਂ ਬਾਅਦ ਪੈਦਾ ਹੋਈ ਭੀੜ ਨੂੰ ਖਦੇੜ ਦਿੱਤਾ। ਉਨ੍ਹਾਂ ਨੇ ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਜੁਲਕਾਂਤੀ ਬ੍ਰਹਮਾ ਰੈਡੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਏਐਨਆਈ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਲੋਕ ਕਾਰਾਂ ਨੂੰ ਅੱਗ ਲਗਾ ਰਹੇ ਹਨ ਅਤੇ ਖੇਤਰ ਵਿੱਚ ਭੰਨਤੋੜ ਕਰਦੇ ਹੋਏ ਦਿਖਾਈ ਦੇ ਰਹੇ ਹਨ।



ਪਲਨਾਡੂ ਦੇ ਪੁਲਿਸ ਸੁਪਰਡੈਂਟ ਵਾਈ ਰਵੀ ਸ਼ੰਕਰ ਰੈੱਡੀ ਦੇ ਅਨੁਸਾਰ, ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੇ ਘਟਨਾ ਵਿੱਚ ਹਿੱਸਾ ਲਿਆ ਅਤੇ ਜਾਣਬੁੱਝ ਕੇ ਪਥਰਾਅ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਧੜੇਬੰਦੀ ਦੀ ਲੜਾਈ ਹੈ, ਸਿਆਸੀ ਲੜਾਈ ਨਹੀਂ। ਇਹ ਦੋਵੇਂ ਗਰੁੱਪ ਪਿਛਲੇ 20 ਤੋਂ 30 ਸਾਲਾਂ ਤੋਂ ਇਸ ਇਲਾਕੇ ਵਿੱਚ ਅਜਿਹੇ ਹਮਲੇ ਕਰਦੇ ਆ ਰਹੇ ਹਨ।


ਇਹ ਵੀ ਪੜ੍ਹੋ: Viral Video: ਊਠ ਨੇ ਪਹਿਲੀ ਵਾਰ ਬਰਫ ਦੇਖੀ, ਖੁਸ਼ੀ ਨਾਲ ਹਵਾ ਵਿੱਚ ਮਾਰੀ ਛਾਲ, ਬੱਕਰੀਆਂ ਦੇ ਝੁੰਡ ਨਾਲ ਕੀਤਾ ਅਜਿਹਾ ਕੁਝ...


ਹਾਲਾਂਕਿ ਪੁਲਿਸ ਨੇ ਕਿਹਾ ਕਿ ਸਥਿਤੀ ਕਾਬੂ ਵਿੱਚ ਹੈ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਧਾਰਾ 144 ਲਾਗੂ ਹੈ। ਸ਼ੰਕਰ ਰੈਡੀ ਨੇ ਭਰੋਸਾ ਦਿੱਤਾ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਦੋਵਾਂ ਧਿਰਾਂ 'ਤੇ ਕੇਸ ਦਰਜ਼ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।