ਕਰਨਾਲ: ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਚੱਲ ਰਹੀ ਧੜੇਬਾਜ਼ੀ ਅਤੇ ਪਟਿਆਲਾ ਵਿੱਚ ਪੋਸਟਰ ਯੁੱਧ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਚੁਟਕੀ ਲਈ ਹੈ।ਰਾਹੁਲ ਗਾਂਧੀ ਤੇ ਪਲਟਵਾਰ ਕਰਦੇ ਵਿੱਜ ਨੇ ਸ਼ਾਏਰਾਨਾ ਅੰਦਾਜ਼ 'ਚ ਕਿਹਾ, "ਦਿੱਲ ਦੇ ਟੁੱਕੜੇ ਹਜ਼ਾਰ ਹੋਏ, ਕੋਈ ਗਿਰਾ ਯਾਹਾਂ ਤੋਂ ਕਈ ਗਿਰਾ ਵਾਹਾਂ, ਬਹਤੇ ਹੂਏ ਆਂਸੂ ਰੁੱਕ ਨਾ ਪਾਏ ਕੋਈ ਯਾਹਾਂ ਗਿਰਾ ਕੋਈ ਵਾਹਾਂ ਗਿਰਾ...'


ਅਨਿਲ ਵਿੱਜ ਅਕਸਰ ਆਪਣੇ ਇਸ ਸ਼ਾਏਰਾਨਾ ਅੰਦਾਜ਼ ਵਿੱਚ ਵਿਰੋਧੀ ਤੇ ਹਮਲਾ ਕਰਦੇ ਨਜ਼ਰ ਆਉਂਦੇ ਹਨ।


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ


ਮਜ਼ਾਕ ਉਡਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ, ਕਾਂਗਰਸ ਦੀ ਜੋ ਸਥਿਤੀ ਹੈ, ਜੋ ਅੱਜ ਦੇ ਸਮੇਂ ਸ਼ਖਸੀਅਤ ਹੈ ਅਤੇ ਕਾਂਗਰਸ ਲੀਡਰਸ਼ਿਪ ਦੀ ਸੋਚ ਹੈ, ਉਸ ਤੋਂ ਇਹ ਪਾਰਟੀ ਸਾਰੇ ਹੀ ਸੂਬਿਆਂ ਵਿੱਚ ਖਿੰਡਰਦੀ ਜਾ ਰਹੀ ਹੈ।


ਇੱਕ ਟਵੀਟ ਦੇ ਜ਼ਰੀਏ ਰਾਹੁਲ ਗਾਂਧੀ ਨੇ ਬੀਜੇਪੀ ਸਰਕਾਰ ਨੂੰ ਨਿੱਜੀ ਹਸਪਤਾਲਾਂ ਵਿੱਚ ਟੀਕਾਕਰਨ ਪੇਡ ਕਰਨ ਅਤੇ ਆਨਲਾਈਨ ਪ੍ਰਕਿਰਿਆ ਬਾਰੇ ਸਵਾਲ ਕੀਤਾ ਸੀ, ਜਿਸ ਦਾ ਅਨਿਲ ਵਿੱਜ ਨੇ ਜਵਾਬ ਦਿੰਦੇ ਹੋਏ ਕਿਹਾ ਕਿ, "ਰਾਹੁਲ ਗਾਂਧੀ ਹਰ ਰੋਜ਼ ਅਜਿਹੇ ਪ੍ਰਸ਼ਨ ਉਠਾਉਂਦੇ ਹਨ ਅਤੇ ਇਨ੍ਹਾਂ ਪ੍ਰਸ਼ਨਾਂ ਕਾਰਨ ਹੀ ਉਨ੍ਹਾਂ ਦੀ ਪਾਰਟੀ ਦੇ ਲੋਕ ਪਾਰਟੀ ਛੱਡ ਜਾ ਰਹੇ ਹਨ।" 


ਵਿਜ ਨੇ ਕਿਹਾ ਕਿ "ਪ੍ਰਾਈਵੇਟ ਹਸਪਤਾਲਾਂ ਵਿੱਚ ਹਰ ਚੀਜ਼ ਲਈ ਫੀਸ ਲਗਦੀ ਹੈ।ਜੋ ਨਹੀਂ ਲਗਵਾਉਣਾ ਚਾਹੁੰਦਾ ਨਾ ਲਗਾਵਾਏ ਆ ਕੇ ਲਾਇਨ ਵਿੱਚ ਲੱਗੇ।ਇਹ ਹਰੇਕ ਲਈ ਮੁਫਤ ਹੈ, ਜੋ ਲਾਈਨ ਵਿਚ ਖੜਨਾ ਨਹੀਂ ਚਾਹੁੰਦਾ, ਉਹ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਲਗਵਾ ਸਕਦਾ ਹੈ।"