ਚੰਡੀਗੜ੍ਹ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਰਾਹੁਲ ਗਾਂਧੀ ਤੇ ਪਲਟਵਾਰ ਕੀਤਾ ਹੈ।ਰਾਹੁਲ ਗਾਂਧੀ ਨੇ ਦੇਸ਼ ਅੰਦਰ ਕੋਰੋਨਾ ਵੈਕਸੀਨ ਦੀ ਕਮੀ ਦੌਰਾਨ ਵੈਕਸੀਨ ਐਕਸਪੋਰਟ ਕਰਨ ਤੇ ਮੋਦੀ ਸਰਕਾਰ 'ਤੇ ਸਵਾਲ ਚੁੱਕੇ ਸੀ।ਇਸ ਤੇ ਹੁਣ ਅਨਿਲ ਵਿੱਜ ਨੇ ਰਾਹੁਲ ਗਾਂਧੀ ਨੂੰ ਐਸੇ ਵਕਤ ਰਾਜਨੀਤੀ ਨਾ ਕਰਨ ਦੀ ਨਸੀਹਤ ਦਿੱਤੀ ਹੈ।


ਵਿੱਜ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਰਾਜਨੀਤੀ ਕਰਨਾ ਠੀਕ ਨਹੀਂ ਹੈ, ਜਦੋਂ ਸਾਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਜੰਗ ਲੜ੍ਹ ਰਿਹਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਪਾਰਟੀਆਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ।ਰਾਜਨੀਤੀ ਕਰਨ ਲਈ ਹੋਰ ਵੀ ਬਹੁਤ ਸਾਰੇ ਮੁੱਦੇ ਹਨ।


ਹਰਿਆਣਾ ਰਾਜ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਅਸੀਂ ਨਾਇਟ ਕਰਫਿਊ ‘ਤੇ ਵਿਚਾਰ ਕਰ ਰਹੇ ਹਾਂ ਅਤੇ ਪ੍ਰਧਾਨ ਮੰਤਰੀ ਨੇ ਵੀ ਸੁਝਾਅ ਦਿੱਤਾ ਹੈ। ਪਰ ਕਦੋਂ ਤੋਂ ਤੇ ਕਿੱਥੇ-ਕਿੱਥੇ ਰਾਤ ਦਾ ਕਰਫਿਊ ਲਗਾਉਣਾ ਹੈ ਇਸ ਤੇ ਮੁੱਖ ਮੰਤਰੀ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਐਲਾਨ ਕੀਤਾ ਜਾਵੇਗਾ। 


ਦੱਸ ਦੇਈਏ ਕਿ ਪੀਐਮ ਮੋਦੀ ਨੇ ਕਿਹਾ ਹੈ ਕਿ ਫਿਲਹਾਲ ਲੌਕਡਾਉਨ ਦੀ ਥਾਂ ਕੋਰੋਨਾ ਕਰਫਿਊ ਲਗਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹਰਿਆਣਾ ਦੇ ਗੁਆਂਢੀ ਰਾਜਾਂ ਦਿੱਲੀ, ਪੰਜਾਬ ਅਤੇ ਚੰਡੀਗੜ੍ਹ ਨੇ ਪਹਿਲਾਂ ਹੀ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਪਰ ਸਰਕਾਰ ਨੇ ਅਜੇ ਤੱਕ ਹਰਿਆਣਾ ਵਿਚ ਰਾਤ ਦਾ ਕਰਫਿਊ ਲਗਾਉਣ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। 


ਕੱਲ੍ਹ, ਹਰਿਆਣਾ ਵਿੱਚ ਪਹਿਲੀ ਲਹਿਰ ਦੇ ਵਿਰੁੱਧ ਸਭ ਤੋਂ ਵੱਧ 3042 ਕੋਰੋਨਾ ਕੇਸ ਸਨ। ਜਿਸ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਉਨ੍ਹਾਂ ਸਿਹਤ ਵਿਭਾਗ ਦੀ ਪੂਰੀ ਟੀਮ ਨੂੰ ਅਲਰਟ ਕਰ ਦਿੱਤਾ ਹੈ। 


ਵਿਜ ਨੇ ਕਿਹਾ ਕਿ ਉਸਨੇ ਸਟਾਫ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਪੂਰੀ ਸਖਤੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ ਹਸਪਤਾਲ ਨੂੰ ਪਹਿਲਾਂ ਵਾਂਗ ਬਣਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਵਿੱਜ ਨੇ ਦੱਸਿਆ ਕਿ ਟੀਕਾਕਰਨ ਤਿਉਹਾਰ 11 ਤੋਂ 14 ਤੱਕ ਮਨਾਇਆ ਜਾਵੇਗਾ, ਜਿਸ ਲਈ ਉਨ੍ਹਾਂ ਪੂਰੀ ਤਿਆਰੀ ਕਰ ਲਈ ਹੈ। 


 




 




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ