ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, ਦੁਸਹਿਰੇ ਮਗਰੋਂ ਦੀਵਾਲੀ 'ਤੇ ਵੱਡਾ ਤੋਹਫਾ
ਏਬੀਪੀ ਸਾਂਝਾ | 10 Nov 2020 03:58 PM (IST)
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਸਰਕਾਰ ਇਸ ਦਿਵਾਲੀ ਮੌਕੇ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ।
ਨਵੀਂ ਦਿੱਲੀ: ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਸਰਕਾਰ ਇਸ ਦਿਵਾਲੀ ਮੌਕੇ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਹੈ। ਕਰਮਚਾਰੀਆਂ ਨੂੰ ਸਰਕਾਰ ਵੱਲੋਂ 10 ਹਜ਼ਾਰ ਰੁਪਏ ਦਾ ਉਤਸਵ ਕਾਰਡ ਦਿੱਤਾ ਜਾਏਗਾ। ਇਸ ਸਬੰਧੀ ਵਿੱਤ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਆਦੇਸ਼ ਜਾਰੀ ਕੀਤੇ ਹਨ। ਇਸ ਉਤਸਵ ਕਾਰਡ ਨੂੰ SBI ਜਾਰੀ ਕਰੇਗਾ। ਦੱਸ ਦੇਈਏ ਕਿ ਕੇਂਦਰ ਨੇ ਦੁਸਹਿਰੇ ਮੌਕੇ ਕਰਮਚਾਰੀਆਂ ਨੂੰ ਤੋਹਫਾ ਦਿੱਤਾ ਸੀ। ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਵਿਆਜ਼ ਮੁਕਤ 10,000 ਰੁਪਏ ਦਾ ਐਡਵਾਂਸ ਦੇਣ ਦਾ ਐਲਾਨ ਕੀਤਾ ਸੀ। ਇਸ ਰਾਸ਼ੀ ਨੂੰ ਕਰਮਚਾਰੀ 10 ਕਿਸਤਾਂ ਵਿੱਚ ਵਾਪਸ ਕਰ ਸਕਦੇ ਹਨ।