ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੁੰਦੀ ਜਾ ਰਹੀ ਹੈ।ਵੱਧਦੇ ਕੋਰੋਨਾ ਕੇਸਾਂ ਵਿਚਾਲੇ ਰਾਜਾਂ ਕੋਲ ਇੱਕੋ ਇੱਕ ਰਾਹ ਬੱਚਦਾ ਹੈ ਇਸ ਮਹਾਮਾਰੀ ਦੀ ਚੇਨ ਨੂੰ ਤੋੜਨ ਲਈ ਤੇ ਉਹ ਰਾਹ ਹੈ ਲੌਕਡਾਊਨ।


ਹੁਣ ਓ਼ਡੀਸ਼ਾ ਸਰਕਾਰ ਨੇ ਵੀ ਸੂਬੇ ਅੰਦਰ ਕੋਰੋਨਾ ਦੇ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਅੱਜ 14 ਦਿਨਾਂ ਦਾ ਲੌਕਡਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਹੈ।ਇਹ ਲੌਕਡਾਊਨ 5 ਮਈ ਤੋਂ 19 ਮਈ ਤੱਕ ਲਾਗੂ ਰਹੇਗਾ।


ਰਾਜ ਦੇ ਸਿਹਤ ਵਿਭਾਗ ਨੇ ਅੱਜ ਦੱਸਿਆ ਕਿ ਓਡੀਸ਼ਾ ਵਿੱਚ ਪਿੱਛਲੇ 24 ਘੰਟੇ ਵਿੱਚ 8,015 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ 14 ਲੋਕਾਂ ਦੀ ਮੌਤ ਹੋ ਗਈ।ਜਦਕਿ 5,634 ਲੋਕ ਕੋਰੋਨਾ ਤੋਂ ਸਿਹਤਯਾਬ ਵੀ ਹੋਏ ਹਨ।