Ram mandir : 22 ਜਨਵਰੀ ਨੂੰ ਭਗਵਾਨ ਰਾਮ ਮੰਦਰ ਵਿੱਚ ਬਿਰਾਜਮਾਨ ਹੋਣਗੇ ਅਤੇ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਦੀਆਂ ਤਿਆਰੀਆਂ ਆਪਣੇ ਅੰਤਿਮ ਪੜਾਅ ‘ਤੇ ਹਨ। ਇਸ ਦੌਰਾਨ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮਾਗਮ ਸਬੰਧੀ ਇੱਕ ਲਘੂ (Short) ਵੀਡੀਓ ਬਣਾ ਕੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਕਰਨ। ਟਰੱਸਟ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਲਈ ਵੀ ਕਿਹਾ ਹੈ।
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ X 'ਤੇ ਇਕ ਪੋਸਟ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਭਗਵਾਨ ਸ਼੍ਰੀ ਰਾਮ ਪੰਜ ਸਦੀਆਂ ਬਾਅਦ ਆਪਣੇ ਜਨਮ ਸਥਾਨ 'ਤੇ ਵਾਪਸ ਆ ਰਹੇ ਹਨ। ਸਮੁੱਚਾ ਬ੍ਰਹਿਮੰਡ ਇਸ ਸ਼ੁਭ ਮੌਕੇ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
ਇਹ ਵੀ ਪੜ੍ਹੋ: MLA Gopal mandal Statement: ਨੀਤੀਸ਼ ਕੁਮਾਰ ਦੇ ਵਿਧਾਇਕ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ- "ਮੋਦੀ ਰਾਖਸ਼ ਹੈ, ਸਭ ਨੂੰ ਨਿਗਲ ਜਾਵੇਗਾ"
ਭਗਵਾਨ ਸ਼੍ਰੀ ਰਾਮ ਦੇ ਸਵਾਗਤ ਦੀ ਸ਼ਾਨ ਨੂੰ ਵਧਾਉਣ ਲਈ ਅਸੀਂ ਦੁਨੀਆ ਭਰ ਦੇ ਸਾਰੇ ਰਾਮ ਭਗਤਾਂ ਨੂੰ ਇਸ ਇਤਿਹਾਸਕ ਘਟਨਾ ਬਾਰੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਇੱਕ ਛੋਟੀ ਜਿਹੀ ਵੀਡੀਓ ਰਾਹੀਂ ਪ੍ਰਗਟ ਕਰਨ ਦੀ ਅਪੀਲ ਕਰਦੇ ਹਾਂ। ਤੁਸੀਂ ਇਨ੍ਹਾਂ ਵੀਡੀਓਜ਼ ਨੂੰ ਆਪਣੇ ਪੂਰੇ ਨਾਮ, ਸਥਾਨ ਅਤੇ ਇੱਕ ਛੋਟੇ ਨਿੱਜੀ ਨੋਟ ਦੇ ਨਾਲ #ShriRamHomecoming ਲਿਖ ਕੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪੋਸਟ ਕਰ ਸਕਦੇ ਹੋ।
ਆਓ ਅਸੀਂ ਸਾਰੇ ਇਕੱਠੇ ਹੋਈਏ ਅਤੇ ਏਕਤਾ ਦੇ ਮਹਾਨ ਨਿਰਮਾਤਾ, ਭਗਵਾਨ ਸ਼੍ਰੀ ਰਾਮ ਦੇ ਆਗਮਨ ਦਾ ਜਸ਼ਨ ਮਨਾਈਏ। ਦੱਸ ਦਈਏ ਕਿ 22 ਜਨਵਰੀ ਨੂੰ ਅਯੁੱਧਿਆ 'ਚ ਨਵੇਂ ਬਣੇ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਹੋਵੇਗੀ। ਇਸ ਮੌਕੇ ਨੂੰ ਵਿਸ਼ੇਸ਼ ਅਤੇ ਇਤਿਹਾਸਕ ਬਣਾਉਣ ਲਈ ਇੱਥੇ ਸ਼ਾਨਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਰਾਮ ਮੰਦਰ ਦੇ ਉਦਘਾਟਨ ਤੋਂ ਇੱਕ ਹਫ਼ਤਾ ਪਹਿਲਾਂ ਹੀ ਧਾਰਮਿਕ ਰਸਮਾਂ ਸ਼ੁਰੂ ਹੋ ਗਈਆਂ ਹਨ। ਉਦਘਾਟਨੀ ਸਮਾਰੋਹ ਦੀਆਂ ਰਸਮਾਂ 16 ਜਨਵਰੀ ਤੋਂ ਸ਼ੁਰੂ ਹੋ ਗਈਆਂ ਹਨ ਅਤੇ ਅਗਲੇ ਸੱਤ ਦਿਨ 22 ਜਨਵਰੀ ਤੱਕ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: Air India: ਏਅਰਪੋਰਟ 'ਤੇ ਜ਼ਮੀਨ 'ਤੇ ਬੈਠ ਕੇ ਖਾਣਾ ਖਾਂਦੇ ਨਜ਼ਰ ਆਏ ਇੰਡੀਗੋ ਦੇ ਮੁਸਾਫ਼ਰ, ਵੀਡੀਓ ਵਾਇਰਲ