Army Assault Dog Zoom : ਜੰਮੂ-ਕਸ਼ਮੀਰ (Jammu Kashmir) ਦੇ ਅਨੰਤਨਾਗ (Anantnag)  ਜ਼ਿਲੇ 'ਚ ਸੁਰੱਖਿਆ ਬਲਾਂ (Security Forces)

  ਅਤੇ ਅੱਤਵਾਦੀਆਂ (Terrorists) ਵਿਚਾਲੇ ਹੋਏ ਮੁਕਾਬਲੇ  (Encounter) ਦੌਰਾਨ ਫੌਜ ਦਾ ਇਕ ਹਮਲਾਵਰ ਕੁੱਤਾ (Army Assault Dog Zoom)   ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ 'ਚ ਸਥਿਤ ਇਸ ਜ਼ਿਲ੍ਹੇ ਦੇ ਤੰਗਪਾਵਾ ਇਲਾਕੇ 'ਚ ਐਤਵਾਰ (9 ਅਕਤੂਬਰ) ਦੇਰ ਰਾਤ ਨੂੰ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੋਮਵਾਰ (10 ਅਕਤੂਬਰ) ਦੀ ਸਵੇਰ ਨੂੰ ਫੌਜ ਨੇ 'ਜ਼ੂਮ' ਨਾਂ ਦੇ ਆਪਣੇ ਹਮਲਾਵਰ ਕੁੱਤੇ ਨੂੰ ਉਸ ਘਰ ਦੇ ਅੰਦਰ ਭੇਜਿਆ ,ਜਿੱਥੇ ਅੱਤਵਾਦੀ ਲੁਕੇ ਹੋਏ ਸਨ। ਉਨ੍ਹਾਂ ਕਿਹਾ ਕਿ ਜ਼ੂਮ ਇਸ ਤੋਂ ਪਹਿਲਾਂ ਵੀ ਕਈ ਸਰਗਰਮ ਮੁਹਿੰਮਾਂ ਦਾ ਹਿੱਸਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਆਪਰੇਸ਼ਨ 'ਚ ਅੱਤਵਾਦੀਆਂ ਵੱਲੋਂ ਚਲਾਈਆਂ ਗਈਆਂ ਦੋ ਗੋਲੀਆਂ ਕਾਰਨ ਜ਼ੂਮ ਜ਼ਖਮੀ ਹੋ ਗਿਆ।

 ਗੋਲੀ ਲੱਗਣ ਤੋਂ ਬਾਅਦ ਵੀ ਜ਼ੂਮ ਲੜਦਾ ਰਿਹਾ

ਅਧਿਕਾਰੀਆਂ ਨੇ ਦੱਸਿਆ, ''ਪਛਾਣ ਕਰਨ ਤੋਂ ਬਾਅਦ ਜ਼ੂਮ ਨੇ ਅੱਤਵਾਦੀਆਂ 'ਤੇ ਹਮਲਾ ਕੀਤਾ, ਜਿਸ ਦੌਰਾਨ ਉਸ ਨੂੰ ਦੋ ਗੋਲੀਆਂ ਵੀ ਲੱਗੀਆਂ।' ਉਨ੍ਹਾਂ ਨੇ ਕਿਹਾ ਕਿ ਜ਼ੂਮ ਲੜਦਾ ਰਿਹਾ ਅਤੇ ਆਪਣਾ ਕੰਮ ਪੂਰਾ ਕਰਦਾ ਰਿਹਾ, ਜਿਸ ਕਾਰਨ ਦੋ ਅੱਤਵਾਦੀ ਮਾਰੇ ਗਏ। 





ਅਧਿਕਾਰੀਆਂ ਨੇ ਦੱਸਿਆ ਕਿ ਇਸ ਬਹਾਦਰ ਕੁੱਤੇ ਨੂੰ ਆਰਮੀ ਵੈਟਰਨਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ, ਹਾਲਾਂਕਿ ਦੋ ਜਵਾਨ ਵੀ ਜ਼ਖਮੀ ਹੋ ਗਏ।

Army's Chinar Corps ਨੇ ਸ਼ੇਅਰ ਕੀਤਾ ਭਾਵੁਕ ਵੀਡੀਓ

ਭਾਰਤੀ ਫੌਜ ਦੀ ਚਿਨਾਰ ਕ੍ਰੋਪਸ ਨੇ ਜ਼ੂਮ ਦਾ ਇੱਕ ਭਾਵੁਕ ਵੀਡੀਓ ਸਾਂਝਾ ਕੀਤਾ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਵੀਡੀਓ ਵਿੱਚ ਜ਼ੂਮ ਨੂੰ ਸਿਖਲਾਈ ਦਿੰਦੇ ਦਿਖਾਇਆ ਗਿਆ ਹੈ।ਵੀਡੀਓ ਵਿੱਚ ਜ਼ੂਮ ਨੂੰ ਉੱਚ ਸਿਖਲਾਈ ਪ੍ਰਾਪਤ, ਕਰੜੇ ਅਤੇ ਵਚਨਬੱਧ ਦੱਸਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਜ਼ੂਮ ਨੂੰ ਅੱਤਵਾਦੀਆਂ ਨੂੰ ਫੜਨ ਲਈ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਕਈ ਸਰਗਰਮ ਕਾਰਵਾਈਆਂ ਵਿੱਚ ਸ਼ਾਮਲ ਰਿਹਾ ਹੈ। 






 

ਵੀਡੀਓ 'ਚ ਕਿਹਾ ਗਿਆ ਹੈ ''10 ਅਕਤੂਬਰ ਨੂੰ ਤੜਕੇ ਅਨੰਤਨਾਗ ਦੇ ਕੋਕਰਨਾਗ 'ਚ ਅੱਤਵਾਦੀਆਂ ਦੇ ਖਿਲਾਫ ਚਲਾਈ ਗਈ ਮੁਹਿੰਮ 'ਚ ਜ਼ੂਮ ਨੂੰ ਉਸ ਘਰ 'ਚ ਜਾਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜਿਸ 'ਚ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ। ਜ਼ੂਮ ਨੇ ਅੱਤਵਾਦੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ 'ਤੇ ਹਮਲਾ ਕੀਤਾ। ਇਸ ਦੌਰਾਨ ਉਸ ਨੂੰ ਦੋ ਗੋਲੀਆਂ ਵੀ ਲੱਗੀਆਂ। ਜ਼ਖਮੀ ਹੋਣ ਦੇ ਬਾਵਜੂਦ ਵੀ ਬਹਾਦਰ ਜ਼ੂਮ ਨੇ ਆਪਣਾ ਕੰਮ ਜਾਰੀ ਰੱਖਿਆ, ਜਿਸ ਕਾਰਨ ਦੋ ਅੱਤਵਾਦੀ ਮਾਰੇ ਗਏ। ਜ਼ੂਮ ਦਾ ਸ੍ਰੀਨਗਰ ਵਿੱਚ ਇਲਾਜ ਚੱਲ ਰਿਹਾ ਹੈ, ਆਓ ਜ਼ੂਮ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰੀਏ।