ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਪੈਸ਼ਲ ਸੈੱਲ ਨੇ ਧੌਲਾ ਕੂਆਂ ਨੇੜੇ ਇੱਕ ਮੁੱਠਭੇੜ ਤੋਂ ਬਾਅਦ ਦੇਰ ਰਾਤ ਇੱਕ ISIS ਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਅੱਤਵਾਦੀ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਫੜੇ ਗਏ ਅੱਤਵਾਦੀ ਨੇ ਦੱਸਿਆ ਕਿ ਉਹ ਅਫਗਾਨਿਸਤਾਨ ਵਿੱਚ ਹਾਕਮਾਂ ਨਾਲ ਲਗਾਤਾਰ ਸੰਪਰਕ ਵਿੱਚ ਰਿਹਾ ਸੀ। ਉਸਨੇ ਦੱਸਿਆ ਕਿ ਦਿੱਲੀ-ਯੂਪੀ ਵਿੱਚ ਧਮਾਕਿਆਂ ਦੀ ਸਾਜਿਸ਼ ਰਚੀ ਜਾ ਰਹੀ ਸੀ, ਨਾਲ ਹੀ ਧਮਾਕੇ ਦੀ ਯੋਜਨਾ ਰਾਮ ਮੰਦਰ ਦੀ ਉਸਾਰੀ ਦੀ ਤਰੀਕ ਦੇ ਆਸਪਾਸ ਕੀਤੀ ਗਈ ਸੀ।
ਗ੍ਰਿਫਤਾਰ ਕੀਤੇ ਗਏ ਆਈਐਸਆਈਐਸ ਸੰਚਾਲਕ ਦੇ ਕਬਜ਼ੇ ਚੋਂ 30 ਬੋਰ ਪਿਸਤੌਲ, 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਸ 'ਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਵਿਸਫੋਟਕ ਐਕਟ ਦੇ ਨਾਲ ਹੋਰ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।
ਦੱਸ ਦੇਈਏ ਕਿ ਕਈ ਸੈਰ ਗੋਲੀਬਾਰੀ ਕਰਨ ਤੋਂ ਬਾਅਦ ਸਪੈਸ਼ਲ ਸੈੱਲ ਨੇ ਅੱਤਵਾਦੀ ਅਬੂ ਯੂਸਫ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਪੁਲਿਸ ਅੱਤਵਾਦੀਆਂ ਦੇ ਹੋਰ ਸਾਥੀਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਫੜੇ ਗਏ ਅੱਤਵਾਦੀ ਕੋਲੋਂ ਦੋ ਪ੍ਰੈਸ਼ਰ ਕੁਕਰ, ਆਈਈਡੀ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।
ਉਧਰ ਪੁਲਿਸ ਦੀ ਟੀਮ ਯੂਸਫ਼ ਦੇ ਦਾਅਵਿਆਂ ਦੀ ਜਾਂਚ ਕਰ ਰਹੀ ਹੈ। ਸੂਤਰ ਦਾ ਕਹਿਣਾ ਹੈ ਕਿ ਯੂਸਫ਼ ਆਪਣੀ ਅਸਲ ਥਾਂ ਬਾਰੇ ਗਲਤ ਜਾਣਕਾਰੀ ਦੇ ਕੇ ਜਾਂਚਕਰਤਾਵਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਈਈਡੀ ਦੇ ਸਰੋਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਗ੍ਰਿਫਤਾਰ ਕੀਤੇ ਗਏ ISIS ਅੱਤਵਾਦੀ ਤੋਂ ਪੁੱਛਗਿੱਛ 'ਚ ਵੱਡਾ ਖੁਲਾਸਾ, ਦਿੱਲੀ-ਯੂਪੀ ਵਿੱਚ ਧਮਾਕਿਆਂ ਦੀ ਸਾਜਿਸ਼
ਏਬੀਪੀ ਸਾਂਝਾ
Updated at:
22 Aug 2020 04:10 PM (IST)
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸਲਾਮਿਕ ਸਟੇਟ ਦੇ ਯੂਸਫ ਨਾਂ ਦੇ ਇੱਕ ਸ਼ੱਕੀ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਹੈ। ਸ਼ਨੀਵਾਰ ਸਵੇਰ ਤੋਂ ਉਸ ਦੇ ਦਿੱਲੀ ਰਹਿਣ ਦੇ ਕਾਰਨਾਂ ਅਤੇ ਯੋਜਨਾਵਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਢਲੀ ਪੁੱਛਗਿੱਛ ਵਿਚ ਉਸਨੇ ਕਈ ਵੱਡੇ ਖੁਲਾਸੇ ਕੀਤੇ ਹਨ।
- - - - - - - - - Advertisement - - - - - - - - -