ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਵੱਡੇ-ਵੱਡੇ ਐਲਾਨ ਕਰ ਰਹੇ ਹਨ। ਅੱਜ ਦਿੱਲੀ ਵਿੱਚ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਦਿੱਲੀ ਵਿੱਚ ਫਰੀ ਵਾਈਫਾਈ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਅਹਿਮ ਗੱਲ਼ ਹੈ ਕਿ ਹਰ ਬੰਦੇ ਨੂੰ 15 ਜੀਬੀ ਡਾਟਾ ਹਰ ਮਹੀਨੇ ਫਰੀ ਮਿਲੇਗਾ। ਇਹ ਸਹੂਲਤ 16 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।
ਕੇਜਰੀਵਾਲ ਨੇ ਦੱਸਿਆ ਕਿ ਪੂਰੀ ਦਿੱਲੀ ਵਿੱਚ 11 ਹਜ਼ਾਰ ਵਾਈਫਾਈ ਲਾਏ ਜਾਣਗੇ । ਅਤੇ ਹਰ ਮਹੀਨੇ 15 ਜੀਬੀ ਡਾਟਾ ਵਾਈ ਫਾਈ ਰਾਹੀ ਦਿਤਾ ਜਾਏਗਾ। ਸੱਤ ਹਜ਼ਾਰ ਵਾਈਫਾਈ ਬੱਸ ਅੱਡਿਆਂ 'ਤੇ ਲਾਏ ਜਾਣਗੇ ਤੇ 4 ਹਜ਼ਾਰ ਵਾਈਫਾਈ ਮਾਰਕਿਟਾਂ ਵਿੱਚ ਲਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪਹਿਲੇ 100 ਵਾਈਫਾਈ ਦੀ ਸ਼ੁਰੂਆਤ 16 ਦਸੰਬਰ 2019 ਨੂੰ ਉਹ ਖੁਦ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਕਈ ਐਲਾਨ ਕੀਤੇ ਹਨ।