Arvind kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind kejriwal) ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਹੋਰ ਸਰਕਾਰਾਂ ਸਰਕਾਰੀ ਨੌਕਰੀਆਂ ਖ਼ਤਮ ਕਰਨ ਲਈ ਕੱਚੇ ਮੁਲਾਜ਼ਮਾਂ ਨੂੰ ਭਰਤੀ ਕਰ ਰਹੀ ਹੈ। ਪਰ ਪੰਜਾਬ ਸਰਕਾਰ(Punjab Government) ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਿੱਚ ਲੱਗੀ ਹੈ।
AAP ਦੇ ਕਨਵੀਨਰ ਨੇ ਕਿਹਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant mann) ਨੇ 5 ਸਤੰਬਰ ਨੂੰ ਸਿੱਖਿਆ ਦਿਵਸ ਮੌਕੇ ਇੱਕ ਵੱਡਾ ਐਲਾਨ ਕੀਤਾ ਸੀ। ਉਨ੍ਹਾਂ ਨੇ 8796 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ। ਇਹ ਐਲਾਨ ਨਾ ਸਿਰਫ਼ ਪੰਜਾਬ ਦੇ ਲਈ ਬਲਕਿ ਪੂਰੇ ਦੇਸ਼ ਲਈ ਹੈ। ਇਹ ਦੇਸ਼ ਵਿੱਚ ਪਹਿਲੀ ਵਾਰ ਹੋ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ, ਪੂਰੇ ਦੇਸ਼ ਵਿੱਚ ਹਵਾ ਚੱਲ ਰਹੀ ਹੈ ਕਿ ਸਰਕਾਰੀ ਨੌਕਰੀਆਂ ਖ਼ਤਮ ਕਰੋ, ਸਰਕਾਰੀ ਅਹੁਦਿਆਂ ਤੇ ਭਰਤੀਆਂ ਨਾ ਕਰੋ ਅਤੇ ਉਨ੍ਹਾਂ ਦੀ ਜਗ੍ਹਾ 'ਤੇ ਕੱਚੇ ਮੁਲਾਜ਼ਮ ਭਰਤੀ ਕਰੋ ਤੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਕੱਚੇ ਕਰਮਚਾਰੀਆਂ ਦੇ ਤੌਰ 'ਤੇ ਲੰਘ ਜਾਂਦੀ ਹੈ। ਪਹਿਲੀ ਵਾਰ ਮੁਲਕ ਵਿੱਚ ਕਿਸੇ ਸਰਕਾਰ ਨੇ (ਭਗਵੰਤ ਮਾਨ) 8736 ਅਧਿਆਪਕਾਂ ਨੂੰ ਪੱਕਾ ਕੀਤਾ ਹੈ। ਪੰਜਾਬ ਵਿੱਚ ਹੋਰ ਵੀ ਕੱਚੇ ਮੁਲਾਜ਼ਮ ਹਨ ਤੇ ਉਨ੍ਹਾਂ ਨੂੰ ਪੱਕਾ ਕਰਨ ਲਈ ਸਰਕਾਰ ਕੰਮ ਕਰ ਰਹੀ ਹੈ।
ਕੇਜਰੀਵਾਲ ਨੇ ਕਿਹਾ, ਥੋੜਾ ਸਮਾਂ ਇਸ ਲਈ ਲੱਗ ਰਿਹਾ ਹੈ ਤਾਂਕਿ ਕੱਲ੍ਹ ਨੂੰ ਕੋਰਟ ਵਿੱਚ ਕੋਈ ਉਸ ਨੂੰ ਚੁਣੌਤੀ ਦੇਵੇ ਤਾਂ ਮਾਮਲਾ ਟਿਕ ਜਾਵੇ ਨਹੀਂ ਤਾਂ ਜੇ ਖਾਨਾਪੂਰਤੀ ਕਰਨ ਦੇ ਲਈ ਕਰ ਦਿੱਤੇ ਤੇ ਕੱਲ੍ਹ ਨੂੰ ਕੋਰਟ ਵਿੱਚ ਮਾਮਲਾ ਜਾਵੇਗਾ ਤੇ ਜੇ ਸਰਕਾਰ ਹਾਰ ਗਈ ਤਾਂ ਮੁਲਾਜ਼ਮਾਂ ਨਾਲ ਧੋਖਾ ਹੋਵੇਗਾ।
ਉਨ੍ਹਾਂ ਇਲਜ਼ਾਮ ਲਾਇਆ ਕਿ ਪੂਰੇ ਦੇਸ਼ ਵਿੱਚ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਸਰਕਾਰੀ ਨੌਕਰੀਆਂ ਨੂੰ ਇੱਕ-ਇੱਕ ਕਰ ਖ਼ਤਮ ਕਰ ਰਹੀ ਹੈ। ਜਦੋਂ ਭਾਰਤ ਦੀ ਅਰਥਵਿਵਸਥਾ ਵਘਧ ਰਹੀ ਹੈ, ਹਰ ਸੂਬੇ ਦੀ ਅਰਥਵਿਵਸਥਾ ਵਧ ਰਹੀ ਹੈ ਤਾਂ ਸਰਕਾਰੀ ਨੌਕਰੀਆਂ ਵੀ ਵਧਣੀਆਂ ਚਾਹੀਦੀਆਂ ਹਨ, ਇਹ ਘੱਟ ਕਿਵੇਂ ਹੋ ਸਕਦੀਆਂ ਹਨ ਪਰ ਇਹ ਚੱਲ ਰਿਹਾ ਹੈ ਕਿ ਸਰਕਾਰੀ ਨੌਕਰੀਆਂ ਨੂੰ ਖ਼ਤਮ ਕਰਕੇ ਕੱਚੇ ਮੁਲਾਜ਼ਮਾਂ ਨੂੰ ਭਰਤੀ ਕੀਤਾ ਜਾਵੇ।
ਪੱਕੇ ਕਰਮਚਾਰੀਆਂ ਦੇ ਪ੍ਰਤੀ ਲੋਕਾਂ ਦੀ ਧਾਰਣਾ ਗ਼ਲਤ
ਆਪ ਆਗੂ ਨੇ ਕਿਹਾ, ਇੱਕ ਧਾਰਣਾ ਹੈ ਕਿ ਪੱਕੇ ਕਰਮਚਾਰੀ ਕੰਮ ਨਹੀਂ ਕਰਦੇ ਇਹ ਬਿਲਕੁਲ ਗ਼ਲਤ ਹੈ। ਦਿੱਲੀ ਵਿੱਚ ਅਸੀਂ ਵਿਖਾਇਆ ਹੈ ਕਿ ਸਿੱਖਿਆ ਕ੍ਰਾਂਤੀ ਉਨ੍ਹਾਂ ਪੱਕੇ ਤੇ ਗੈਸਟ ਅਧਿਆਪਕਾਂ ਦੀ ਵਜ੍ਹਾ ਕਰਕੇ ਆਈ ਹੈ। ਦਿੱਲੀ ਵਿੱਚ ਤਕਰੀਬਨ 60,000 ਅਧਿਆਪਕ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਅਧਿਆਪਕਾਂ ਨੂੰ ਦਿੱਲੀ ਵਿੱਚ ਬਦਨਾਮ ਕੀਤਾ ਜਾਂਦਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੁੰਦੀ, ਅਧਿਆਪਕ ਆਉਂਦੇ ਨੇ ਦਰੱਖਤ ਥੱਲੇ ਬੈਠਕੇ ਔਰਤਾਂ ਸਵੈਟਰ ਬੁਣਦੀਆਂ ਹਨ। ਉਨ੍ਹਾਂ ਅਧਿਆਪਕਾਂ ਨੇ ਹੀ ਸਿੱਖਿਆ ਕ੍ਰਾਂਤੀ ਲਿਆਂਦੀ ਹੈ। ਤਾਂ ਇਹ ਕਹਿਣਾ ਗ਼ਲਤ ਹੈ ਕਿ ਪੱਕੇ ਕਰਮਚਾਰੀ ਕੰਮ ਨਹੀਂ ਕਰਦੇ।