ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਦਾ ਵਿਆਹ ਅੱਜ (18 ਅਪ੍ਰੈਲ) ਨੂੰ ਹੋ ਰਿਹਾ ਹੈ। ਹਰਸ਼ਿਤਾ ਨੇ ਆਈਆਈਟੀ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਦਾ ਵਿਆਹ ਸੰਭਵ ਜੈਨ ਨਾਲ ਹੋ ਰਿਹਾ ਹੈ। ਸੰਭਵ ਨੇ ਵੀ ਹਰਸ਼ਿਤਾ ਦੇ ਨਾਲ ਦਿੱਲੀ ਆਈਆਈਟੀ ਤੋਂ ਪੜ੍ਹਾਈ ਕੀਤੀ ਹੈ। ਸੰਭਵ ਜੈਨ ਅਤੇ ਹਰਸ਼ਿਤਾ ਨੇ ਵੀ ਕੁਝ ਮਹੀਨੇ ਪਹਿਲਾਂ ਇੱਕ ਸਟਾਰਟਅੱਪ ਸ਼ੁਰੂ ਕੀਤਾ ਸੀ।

ਪ੍ਰੋਗਰਾਮ ਵਿੱਚ ਬਹੁਤ ਘੱਟ ਲੋਕ ਸ਼ਾਮਲ ਹੋਏ

ਕੱਲ੍ਹ 17 ਅਪ੍ਰੈਲ ਨੂੰ ਦਿੱਲੀ ਦੇ ਸ਼ੰਗਰੀਲਾ ਹੋਟਲ ਵਿੱਚ ਮਹਿੰਦੀ ਅਤੇ ਹੋਰ ਸਮਾਗਮ ਹੋਏ। ਪ੍ਰੋਗਰਾਮ ਵਿੱਚ ਸਿਰਫ਼ ਸੀਮਤ ਗਿਣਤੀ ਵਿੱਚ ਲੋਕ ਹੀ ਸ਼ਾਮਲ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਿਰਕਤ ਕੀਤੀ। ਸੂਤਰਾਂ ਅਨੁਸਾਰ ਹਰਸ਼ਿਤਾ ਕੇਜਰੀਵਾਲ ਅਤੇ ਸੰਭਵ ਜੈਨ ਦਾ ਰਿਸੈਪਸ਼ਨ 20 ਅਪ੍ਰੈਲ ਨੂੰ ਹੋਵੇਗਾ।

ਖੂਬ ਨੱਚੇ ਅਰਵਿੰਦ ਕੇਜਰੀਵਾਲ 

ਕੇਜਰੀਵਾਲ ਦੇ ਦੋ ਬੱਚੇ ਹਨ। ਬੇਟੇ ਦਾ ਨਾਂ ਪੁਲਕਿਤ ਕੇਜਰੀਵਾਲ ਹੈ। ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੇ ਨੱਚਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਧੀ ਦੀ ਮੰਗਣੀ ਦੀ ਹੈ।