AAP Door To Door Campaign : ਦਿੱਲੀ (Delhi) ਵਿੱਚ ਆਮ ਆਦਮੀ ਪਾਰਟੀ ਨੇ ਬਿਜਲੀ ਸਬਸਿਡੀ (Electricity Subsidy) ਰਜਿਸਟ੍ਰੇਸ਼ਨ ਸਕੀਮ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਡੋਰ -ਟੂ -ਡੋਰ ਮੁਹਿੰਮ (AAP Door To Door Campaign) ਚਲਾਉਣ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ (ਆਪ) ਦੀ ਤਰਫੋਂ ਅੱਜ ਪਾਰਟੀ ਹੈੱਡਕੁਆਰਟਰ ਵਿਖੇ 'ਆਪ' ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵਾਰਡ ਪੱਧਰ ਤੋਂ ਲੈ ਕੇ ਵਿਧਾਨ ਸਭਾ ਪੱਧਰ ਤੱਕ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ‘ਆਪ’ ਵਿਧਾਇਕ (AAP MLA) ਅਤੇ ਐਮਸੀਡੀ ਦੇ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਝੁੱਗੀ-ਝੌਂਪੜੀਆਂ, ਕਲੋਨੀਆਂ ਅਤੇ ਵਾਂਝੇ ਖੇਤਰਾਂ ਦੇ ਲੋਕ ਇਸ ਪ੍ਰਕਿਰਿਆ ਨੂੰ ਲੈ ਕੇ ਚਿੰਤਤ ਹਨ, ਇਸ ਲਈ ਅਸੀਂ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਸਮਝਾਵਾਂਗੇ ਕਿ ਬਿਜਲੀ ਸਬਸਿਡੀ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਕਿੰਨੀ ਸਰਲ ਹੈ। .
ਬਿਜਲੀ ਸਬਸਿਡੀ ਵਿੱਚ ਮਦਦ ਲਈ ਡੋਰ -ਟੂ -ਡੋਰ ਮੁਹਿੰਮ
ਦੁਰਗੇਸ਼ ਪਾਠਕ ਨੇ ਕਿਹਾ ਕਿ ਡੋਰ -ਟੂ -ਡੋਰ ਮੁਹਿੰਮ ਚਲਾਉਣ ਦਾ ਮਕਸਦ ਵੱਧ ਤੋਂ ਵੱਧ ਨਾਗਰਿਕਾਂ ਤੱਕ ਪਹੁੰਚ ਕਰਨਾ ਹੈ। ਆਪ ਦੇ ਵਰਕਰ ਘਰ -ਘਰ ਜੇ ਕੇ ਜਾ ਕੇ ਬਿਜਲੀ ਸਬਸਿਡੀ ਲਈ ਨਾਗਰਿਕਾਂ ਨੂੰ ਰਜਿਸਟਰ ਕਰਨ ਵਿੱਚ ਮਦਦ ਕਰਨਗੇ। ਭਾਜਪਾ ਦਿੱਲੀ ਭਰ ਵਿੱਚ 16 ਨਵੇਂ ਲੈਂਡਫਿਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਲੋਕਾਂ ਨੂੰ ਇਸ ਦੇ ਖ਼ਤਰੇ ਦੇ ਬਾਰੇ 'ਚ ਜਾਗਰੂਕ ਕਰਨ ਲਈ ਘਰ-ਘਰ ਜਾਵਾਂਗੇ।
ਲੈਂਡਫਿਲ ਦੇ ਖਤਰਿਆਂ ਨੂੰ ਲੈ ਕੇ ਵੀ ਕਰਨਗੇ ਜਾਗਰੂਕ
ਦੁਰਗੇਸ਼ ਪਾਠਕ ਨੇ ਦੱਸਿਆ ਕਿ ਤਿੰਨ-ਚਾਰ ਦਿਨ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਹੁਣ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹਰ ਰੋਜ਼ ਵੱਖ-ਵੱਖ ਇਲਾਕਿਆਂ ਦੇ ਹਿਸਾਬ ਨਾਲ ਡਿਊਟੀ ਲਗਾਈ ਜਾਵੇਗੀ। ਸਾਰੇ ਵਾਰਡ ਵਰਕਰ AAP ਟੋਪੀਆਂ ਪਹਿਨ ਕੇ ਲੈਂਡਫਿਲ ਦੇ ਖ਼ਤਰਿਆਂ ਬਾਰੇ ਘਰ-ਘਰ ਸੰਦੇਸ਼ ਫੈਲਾਉਣਗੇ। ਮੀਟਿੰਗ ਵਿੱਚ ਦੁਰਗੇਸ਼ ਪਾਠਕ ਤੋਂ ਇਲਾਵਾ ਵਿਧਾਇਕ ਦਲੀਪ ਪਾਂਡੇ ਅਤੇ ਆਜ਼ਾਦਪੁਰ ਮੰਡੀ ਦੇ ਪ੍ਰਧਾਨ ਆਦਿਲ ਖਾਨ ਹਾਜ਼ਰ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।