PM Modi Vs Arvind Kejriwal : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ PM ਮੋਦੀ ਦੇ ਮੁਫਤ ਦੇ ਵਾਅਦਿਆਂ 'ਤੇ ਨਿਸ਼ਾਨਾ ਸਾਧੜੇ ਹੋਏ ਆਪਣੀ ਗੱਲ ਰੱਖੀ ਹੈ। ਕੇਜਰੀਵਾਲ ਨੇ ਕਿਹਾ ਕਿ ਜਨਤਾ ਨੂੰ ਮੁਫਤ ਸਹੂਲਤਾਂ ਦੇਣ ਨਾਲ ਦੇਸ਼ ਦਾ ਟੈਕਸਦਾਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰੇਗਾ। ਇਸ 'ਤੇ ਮੇਰੀ ਰਾਏ ਹੈ ਕਿ ਟੈਕਸਦਾਤਾ ਨਾਲ ਧੋਖਾ ਤਦ ਹੁੰਦਾ ਹੈ , ਜਦੋਂ ਲੋਕਾਂ ਤੋਂ ਟੈਕਸ ਲੈ ਕੇ ਉਸ ਪੈਸੇ ਨਾਲ ਦੋਸਤਾਂ ਦੇ ਕਰਜ਼ੇ ਮੁਆਫ ਕੀਤੇ ਜਾਂਦੇ ਹਨ। ਟੈਕਸਦਾਤਾ ਸੋਚਦਾ ਹੈ ਕਿ ਮੇਰੇ ਤੋਂ ਟੈਕਸ ਤਾਂ ਇਹ ਕਹਿ ਕੇ ਲਿਆ ਹੈ ਕਿ ਉਹ ਤੁਹਾਨੂੰ ਸਹੂਲਤਾਂ ਦੇਵੇਗਾ ਪਰ ਉਸ ਪੈਸੇ ਨਾਲ ਉਸ ਦੇ ਦੋਸਤਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਤਾਂ ਟੈਕਸਦਾਤਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਟੈਕਸਦਾਤਾ ਸਮਝਦਾ ਹੈ ਕਿ ਖਾਣ-ਪੀਣ ਦੀਆਂ ਵਸਤਾਂ 'ਤੇ ਟੈਕਸ ਲਗਾ ਦਿੱਤਾ ਅਤੇ ਵੱਡੇ ਦੋਸਤਾਂ ਨੂੰ ਟੈਕਸ ਮੁਆਫ ਕਰ ਦਿੱਤਾ। ਉਨ੍ਹਾਂ ਨੂੰ ਟੈਕਸ 'ਚ ਰਾਹਤ ਦਿੱਤੀ। ਫਿਰ ਆਮ ਆਦਮੀ ਸੋਚਦਾ ਹੈ ਕਿ ਮੇਰੇ ਨਾਲ ਧੋਖਾ ਹੋਇਆ ਹੈ। ਕੇਜਰੀਵਾਲ ਨੇ ਸਮਝਾਇਆ ਕਿ ਟੈਕਸਦਾਤਾ ਨਾਲ ਧੋਖਾ ਤਦ ਨਹੀਂ ਹੁੰਦਾ ,ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਮੁਫਤ ਸਿੱਖਿਆ ਦਿੰਦੇ ਹਨ। ਟੈਕਸਦਾਤਾ ਨਾਲ ਧੋਖਾ ਤਦ , ਜਦ ਅਸੀਂ ਮੁਫਤ ਇਲਾਜ ਦਿੰਦੇ ਹਾਂ। ਟੈਕਸਦਾਤਾ ਨਾਲ ਧੋਖਾ ਤਦ ਹੁੰਦਾ ਹੈ , ਜਦੋਂ ਆਪਣੇ ਦੋਸਤਾਂ ਦੇ ਕਰਜ਼ੇ ਮੁਆਫ ਕਰਦੇ ਹਾਂ। ਜੇਕਰ 10 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਨਾ ਕੀਤੇ ਜਾਂਦੇ ਤਾਂ ਦੇਸ਼ ਘਾਟੇ ਦੀ ਸਥਿਤੀ ਵਿੱਚ ਨਾ ਹੁੰਦਾ। ਸਾਨੂੰ ਦੁੱਧ, ਦਹੀਂ 'ਤੇ GST ਲਗਾਉਣ ਦੀ ਲੋੜ ਨਾ ਪੈਂਦੀ।
ਕੇਜਰੀਵਾਲ ਨੇ ਕਿਹਾ ਕਿ ਰੇਫਰੇਡਮ ਕਰਵਾਇਆ ਜਾਏ
ਕੇਜਰੀਵਾਲ ਨੇ ਕਿਹਾ ਕਿ ਇਹ ਚੰਗਾ ਮੁੱਦਾ ਉਠਾਇਆ ਗਿਆ ਹੈ। ਮੇਰੀ ਰਾਏ ਹੈ ਕਿ ਦੇਸ਼ ਵਿੱਚ ਰੇਫਰੇਡਮ ਕਰਵਾਇਆ ਜਾਏ। ਲੋਕਾਂ ਨੂੰ ਪੁੱਛਿਆ ਜਾਵੇ ਕਿ ਜੇਕਰ ਤੁਸੀਂ ਟੈਕਸ ਦਿੰਦੇ ਹੋ ਤਾਂ ਕੀ ਸਰਕਾਰੀ ਪੈਸਾ ਇੱਕ ਪਰਿਵਾਰ ਲਈ ਵਰਤਿਆ ਜਾਵੇ? ਇੱਕ ਪਾਰਟੀ ਚਾਹੁੰਦੀ ਹੈ ਕਿ ਸਰਕਾਰੀ ਪੈਸਾ ਇੱਕ ਪਰਿਵਾਰ ਲਈ ਵਰਤਿਆ ਜਾਵੇ। ਕੀ ਸਰਕਾਰੀ ਪੈਸਾ ਕੁਝ ਦੋਸਤਾਂ ਦੇ ਕਰਜ਼ੇ ਮੁਆਫ ਕਰਨ ਲਈ ਹੋਣਾ ਚਾਹੀਦਾ ਹੈ? ਕੀ ਸਰਕਾਰੀ ਪੈਸਾ ਦੇਸ਼ ਦੇ ਆਮ ਲੋਕਾਂ ਨੂੰ ਸਹੂਲਤਾਂ, ਚੰਗੀ ਸਿੱਖਿਆ, ਚੰਗਾ ਇਲਾਜ, ਚੰਗੀਆਂ ਸੜਕਾਂ ਦੇਣ ਲਈ ਵਰਤਿਆ ਜਾਣਾ ਚਾਹੀਦਾ ਹੈ। ਜੇਕਰ ਸਰਕਾਰੀ ਪੈਸੇ ਨਾਲ ਜਨਤਾ ਨੂੰ ਸਹੂਲਤਾਂ ਦੇਣ ਨਾਲ ਦੇਸ਼ ਦਾ ਨੁਕਸਾਨ ਹੋਵੇਗਾ ਤਾਂ ਸਰਕਾਰ ਦਾ ਕੀ ਕੰਮ ਹੈ?
PM ਮੋਦੀ ਨੇ ਕੀ ਕਿਹਾ ਸੀ ?
ਦਰਅਸਲ, ਪੀਐਮ ਮੋਦੀ ਨੇ ਬਿਨਾਂ ਨਾਮ ਲਏ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ ਕਿ, ''ਜੇਕਰ ਰਾਜਨੀਤੀ 'ਚ ਸਵਾਰਥ ਹੈ ਤਾਂ ਕੋਈ ਵੀ ਆ ਕੇ ਮੁਫਤ ਪੈਟਰੋਲ-ਡੀਜ਼ਲ ਦੇਣ ਦਾ ਐਲਾਨ ਕਰ ਸਕਦਾ ਹੈ। ਅਜਿਹੇ ਕਦਮ ਸਾਡੇ ਬੱਚਿਆਂ ਤੋਂ ਉਨ੍ਹਾਂ ਦੇ ਅਧਿਕਾਰ ਖੋਹ ਲੈਣਗੇ, ਦੇਸ਼ ਨੂੰ ਆਤਮ ਨਿਰਭਰ ਬਣਨ ਤੋਂ ਰੋਕਣਗੇ। ਅਜਿਹੀਆਂ ਸਵਾਰਥੀ ਨੀਤੀਆਂ ਨਾਲ ਦੇਸ਼ ਦੇ ਇਮਾਨਦਾਰ ਟੈਕਸ ਦਾਤਾ ਦਾ ਬੋਝ ਵੀ ਵਧੇਗਾ।