ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਚੋਣਾਂ ਵਿੱਚ ਮੈਨੂੰ ਅੱਤਵਾਦੀ ਕਿਹਾ ਗਿਆ, ਜਦੋਂ ਜਨਤਾ ਹੱਸਣ ਲੱਗੀ ਤਾਂ ਕੁਮਾਰ ਵਿਸ਼ਵਾਸ ਨੂੰ ਅੱਗੇ ਕਰ ਦਿੱਤਾ ਗਿਆ। ਹੁਣ ਉਹ ਕਹਿ ਰਹੇ ਹਨ ਕਿ ਸ਼ਰਾਬ ਨੀਤੀ ਵਿੱਚ ਘਪਲਾ ਹੋਇਆ। ਸੀਬੀਆਈ ਨੇ ਕਿਹਾ- ਕੋਈ ਘਪਲਾ ਨਹੀਂ ਹੋਇਆ ਤਾਂ ਅੰਨਾ ਹਜ਼ਾਰੇ ਦੇ ਮੋਢੇ 'ਤੇ ਬੰਦੂਕ ਰੱਖ ਕੇ ਚਲਾ ਰਹੇ ਹਨ। ਉਹ 20-20 ਕਰੋੜ ਵਿੱਚ MLA ਨੂੰ ਖਰੀਦਣਾ ਚਾਹੁੰਦੇ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।





ਦਰਅਸਲ 'ਚ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੇ ਛਾਪੇ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੇ ਭਾਜਪਾ 'ਤੇ ਵੱਡੇ ਦੋਸ਼ ਲਾਏ ਸਨ। 'ਆਪ' ਦੇ ਚਾਰ ਵਿਧਾਇਕਾਂ ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਲਈ ਭਾਜਪਾ ਵੱਲੋਂ 20-20 ਕਰੋੜ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਦੇ ਨਾਲ ਹੀ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਇਸ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।

ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਭਾਜਪਾ 'ਤੇ ਸਾਧਿਆ ਨਿਸ਼ਾਨਾ
ਮਨੀਸ਼ ਸਿਸੋਦੀਆ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ, "ਮੈਨੂੰ ਤੋੜਨ ਵਿੱਚ ਫੇਲ ਹੋ ਗਏ , ਹੁਣ 'ਆਪ' ਦੇ ਹੋਰ ਵਿਧਾਇਕਾਂ ਨੂੰ 20-20 ਕਰੋੜ ਦਾ ਆਫਰ ਦੇ ਕੇ , ਰੇਡ ਦਾ ਡਰ ਦਿਖਾ ਕੇ ਉਨ੍ਹਾਂ ਨੂੰ ਤੋੜਨ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਸਿਸੋਦੀਆ ਨੇ ਅੱਗੇ ਲਿਖਿਆ, “ਬੀਜੇਪੀ ਸੰਭਲ ਜਾਵੇ , ਇਹ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹਨ , ਜਾਨ ਦੇ ਦਿਆਂਗੇ ਪਰ ਗਦਾਰੀ ਨਹੀਂ ਕਰਾਂਗੇ। ਇਨ੍ਹਾਂ ਦੇ ਸਾਹਮਣੇ ਤੁਹਾਡੀ ਈਡੀ ,ਸੀਬੀਆਈ ਕਿਸੇ ਕੰਮ ਦੀ ਨਹੀਂ ਹੈ।

ਸੰਜੇ ਸਿੰਘ ਸਮੇਤ 'ਆਪ' ਦੇ ਚਾਰ ਆਗੂਆਂ ਨੇ ਭਾਜਪਾ 'ਤੇ ਲਾਏ ਵੱਡੇ ਦੋਸ਼  
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਦੋਸ਼ ਲਗਾਇਆ ਸੀ ਕਿ ਦਿੱਲੀ 'ਚ 'ਆਪ' ਵਿਧਾਇਕਾਂ ਨੂੰ ਭਾਜਪਾ ਨੇਤਾਵਾਂ ਤੋਂ ਅਸਿੱਧੇ ਤੌਰ 'ਤੇ ਧਮਕੀ ਮਿਲੀ ਹੈ ਕਿ ਜੇਕਰ ਉਹ ਭਾਜਪਾ ਤੋਂ 20 ਕਰੋੜ ਰੁਪਏ ਨਹੀਂ ਲੈਂਦੇ ਤੇ 'ਆਪ' ਨਹੀਂ ਛੱਡਦੇ ਤਾਂ ਉਨ੍ਹਾਂ ਦਾ ਵੀ ਓਹੀ ਹਸਰ ਹੋਵੇਗਾ, ਜੋ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਹੋਇਆ ਹੈ। ਸੰਜੇ ਸਿੰਘ ਨੇ ਕਿਹਾ ਸੀ ਕਿ , 'ਮਹਾਰਾਸ਼ਟਰ 'ਚ ਸ਼ਿੰਦੇ 'ਤੇ ਕੰਮ ਕਰਨ ਵਾਲਾ ਓਹੀ ਮਾਡਲ ਸਿਸੋਦੀਆ 'ਤੇ ਫੇਲ੍ਹ ਰਿਹਾ ਪਰ ਹੁਣ ਭਾਜਪਾ ਸਾਡੇ ਵਿਧਾਇਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।