Punjab News: 2 ਦਿਨ ਪਹਿਲਾਂ (13 ਸਤੰਬਰ) ਜ਼ਮਾਨਤ 'ਤੇ ਜੇਲ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਹ 2 ਦਿਨਾਂ 'ਚ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।


ਅਰਵਿੰਦ ਕੇਜਰੀਵਾਲ ਨੇ ਕਿਹਾ ਕਿ'ਭਾਜਪਾ ਨੇ ਮੇਰੇ 'ਤੇ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ, ਹੁਣ ਮੇਰੀ ਇਮਾਨਦਾਰੀ ਦਾ ਫੈਸਲਾ ਜਨਤਾ ਦੀ ਅਦਾਲਤ 'ਚ ਹੋਵੇਗਾ। ਦੋ-ਤਿੰਨ ਦਿਨਾਂ ਵਿੱਚ ਵਿਧਾਇਕਾਂ ਦੀ ਮੀਟਿੰਗ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ। ਚੋਣਾਂ ਤੱਕ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਾਂਗਾ। ਮਨੀਸ਼ ਸਿਸੋਦੀਆ ਵੀ ਕੋਈ ਅਹੁਦਾ ਨਹੀਂ ਲੈਣਗੇ, ਉਹ ਵੀ ਇਹੀ ਸੋਚਦੇ ਹਨ।


ਕੇਜਰੀਵਾਲ ਦੇ ਦੋ ਦਿਨਾਂ 'ਚ ਅਸਤੀਫਾ ਦੇਣ ਦੇ ਸਵਾਲ 'ਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ- 'ਅੱਜ ਐਤਵਾਰ ਹੈ, ਸੋਮਵਾਰ ਈਦ ਦੀ ਛੁੱਟੀ ਹੈ। ਕੰਮਕਾਜੀ ਦਿਨ 17 ਸਤੰਬਰ ਨੂੰ ਹੈ। ਇਸ ਕਾਰਨ ਅਰਵਿੰਦ ਨੇ 2 ਦਿਨ ਦਾ ਸਮਾਂ ਲਿਆ ਹੈ।


ਜਿਕਰ ਕਰ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦਾ 74ਵਾਂ ਜਨਮ ਦਿਨ 17 ਸਤੰਬਰ ਨੂੰ ਹੈ। ਉਹ ਇਸ ਦਿਨ ਗੁਜਰਾਤ 'ਚ ਕੁਝ ਘੰਟੇ ਰੁਕਣਗੇ ਅਤੇ ਫਿਰ ਓਡੀਸ਼ਾ ਜਾਣਗੇ।


ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਕੀ ਹੋਵੇਗਾ ?


ਕੇਜਰੀਵਾਲ ਨੇ ਕਿਹਾ ਕਿ ਜਨਤਾ ਨੇ ਫੈਸਲਾ ਕਰਨਾ ਹੈ ਕਿ ਕੇਜਰੀਵਾਲ ਇਮਾਨਦਾਰ ਹੈ ਜਾਂ ਬੇਈਮਾਨ। ਚੋਣਾਂ ਤੋਂ ਬਾਅਦ ਜੇ ਜਨਤਾ ਮੈਨੂੰ ਚੁਣਦੀ ਹੈ ਤਾਂ ਮੈਂ ਅਹੁਦੇ 'ਤੇ ਬੈਠਾਂਗਾ। ਚੋਣਾਂ ਹੋਣ ਤੱਕ ਪਾਰਟੀ ਦੋ-ਤਿੰਨ ਦਿਨਾਂ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਕਰੇਗੀ। ਸੂਤਰਾਂ ਮੁਤਾਬਕ ਆਤਿਸ਼ੀ, ਕੈਲਾਸ਼ ਗਹਿਲੋਤ, ਗੋਪਾਲ ਰਾਏ, ਸੌਰਭ ਭਾਰਦਵਾਜ ਤੇ ਸੁਨੀਤਾ ਕੇਜਰੀਵਾਲ 'ਚੋਂ ਕੋਈ ਵੀ ਮੁੱਖ ਮੰਤਰੀ ਬਣ ਸਕਦਾ ਹੈ।


ਦੱਸ ਦਈਏ ਕਿ ਹਰਿਆਣਾ 'ਚ 5 ਅਕਤੂਬਰ ਨੂੰ ਵੋਟਿੰਗ ਹੈ। 'ਆਪ' ਨੇ ਸੂਬੇ 'ਚ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਹੈ। ਇਸ ਤੋਂ ਬਾਅਦ ਪਾਰਟੀ ਨੇ ਸਾਰੀਆਂ 90 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਕੇਜਰੀਵਾਲ ਦਾ ਪੂਰਾ ਫੋਕਸ ਹੁਣ ਹਰਿਆਣਾ 'ਚ ਚੋਣ ਪ੍ਰਚਾਰ 'ਤੇ ਹੋਵੇਗਾ। ਕੇਜਰੀਵਾਲ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਵੀ ਪ੍ਰਚਾਰ ਕਰ ਸਕਦੇ ਹਨ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।