Firing on ASI: ਦਰਭੰਗਾ ਦੇ ਸਕਤਪੁਰ ਥਾਣਾ ਖੇਤਰ ਵਿੱਚ ਗਸ਼ਤ ਦੌਰਾਨ ASI ਰਣਧੀਰ ਕੁਮਾਰ ਨੂੰ ਗੋਲੀ ਲੱਗਣ ਦੀ ਘਟਨਾ ਨੂੰ ਲੈਕੇ ਪੁਲਿਸ ਨੇ ਅਹਿਮ ਖੁਲਾਸਾ ਕੀਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੂੰ ਕਿਸੇ ਅਪਰਾਧੀ ਨੇ ਗੋਲੀ ਨਹੀਂ ਮਾਰੀ ਸੀ, ਸਗੋਂ ਉਨ੍ਹਾਂ ਕੋਲ ਮੌਜੂਦ ਇੱਕ ਗੈਰ-ਕਾਨੂੰਨੀ ਦੇਸੀ ਪਿਸਤੌਲ ਤੋਂ ਗਲਤੀ ਨਾਲ ਗੋਲੀ ਚੱਲ ਗਈ ਸੀ।
 
ਘਟਨਾ ਨੂੰ ਲੈਕੇ ਸੱਚਾਈ ਲੁਕਾਉਣ ਅਤੇ ਪੁਲਿਸ ਜਾਂਚ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਜ਼ਖਮੀ ASI ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
 
ਇਸ ਤੋਂ ਇਲਾਵਾ, ਗਸ਼ਤ ਟੀਮ ਵਿੱਚ ਸ਼ਾਮਲ ਦੋ ਹੋਮ ਗਾਰਡ ਜਵਾਨਾਂ ਵਿਰੁੱਧ ਵੀ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ। ਪੁਲਿਸ ਨੇ ਉਹ ਗੈਰ-ਕਾਨੂੰਨੀ ਪਿਸਤੌਲ
ਬਰਾਮਦ ਕਰ ਲਿਆ ਹੈ, ਜਿਸ ਨੂੰ ਥਾਣੇ ਦੇ ਅੰਦਰ ਹੀ ਲੁਕਾ ਕੇ ਰੱਖਿਆ ਗਿਆ ਸੀ। ASI ਵਿਰੁੱਧ ਅਸਲਾ ਐਕਟ ਤਹਿਤ FIR ਦਰਜ ਕੀਤੀ ਗਈ ਹੈ।
 
ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ, 5 ਨਵੰਬਰ ਨੂੰ ਉਜਾਨ ਪਿੰਡ ਨੇੜੇ ਗਸ਼ਤ ਦੌਰਾਨ ASI ਰਣਧੀਰ ਕੁਮਾਰ ਨੂੰ ਗੋਲੀ ਲੱਗੀ ਸੀ।