Assam Boat Collision: ਅਸਮ ਦੇ ਜੋਰਹਾਟ ਜ਼ਿਲ੍ਹੇ 'ਚ ਬ੍ਰਹਮਪੁੱਤਰ ਨਦੀ 'ਚ ਨਿਮਤੀ ਘਾਟ ਦੇ ਕੋਲ ਬੁੱਧਵਾਰ ਇਕ ਵੱਡੀ ਕਿਸ਼ਤੀ ਦੀ ਕਿਸ਼ਤੀ ਸਟੀਮਰ ਨਾਲ ਟੱਕਰ ਹੋਣ ਤੋਂ ਬਾਅਦ ਡੁੱਬ ਗਈ। ਜਿਸ 'ਚ ਘੱਟੋ ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਤੇ 20 ਲੋਕ ਲਾਪਤਾ ਹੋ ਗਏ। ਦੁਰਘਟਨਾ ਦਾ ਸ਼ਿਕਾਰ ਹੋਈ ਕਿਸ਼ਤੀ 'ਤੇ ਕੁੱਲ 120 ਯਾਤਰੀ ਸਵਾਰ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

Continues below advertisement


ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਉਦੋਂ ਹੋਈ ਜਦੋਂ ਨਿੱਜੀ ਕਿਸ਼ਤੀ ਮਾ ਕਮਲਾ ਨਿਮਤੀ ਘਾਟ ਤੋਂ ਮਾਜੁਲੀ ਵੱਲ ਜਾ ਰਹੀ ਸੀ ਤੇ ਸਰਕਾਰੀ ਕਿਸ਼ਤੀ ਤ੍ਰਿਪਕਾਈ ਮਾਜੁਲੀ ਤੋਂ ਆ ਰਹੀ ਸੀ। ਅੰਤਰਦੇਸ਼ੀ ਜਲ ਆਵਾਜਾਈ (IWT) ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਿਸ਼ਤੀ ਪਲਟ ਕੇ ਡੁੱਬ ਗਈ। IWT ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਕਿਸ਼ਤੀ 'ਤੇ 120 ਤੋਂ ਵੱਧ ਯਾਤਰੀ ਸਵਾਰ ਸਨ। ਪਰ ਉਨ੍ਹਾਂ 'ਚੋਂ ਕਈਆਂ ਨੂੰ ਵਿਭਾਗ ਦੀ ਮਲਕੀਅਤ ਵਾਲੀ ਤ੍ਰਿਪਕਾਈ ਦੀ ਮਦਦ ਨਾਲ ਬਚਾ ਲਿਆ ਗਿਆ।


ਕਿਸ਼ਤੀ 'ਚੋਂ ਬਚਾਈ ਗਈ ਇਕ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 15-20 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਐਨਡੀਆਰਐਫ ਤੇ ਐਸਡੀਆਰਐਫ ਦੀਆਂ ਕਈ ਟੀਮਾਂ ਫੌਜ ਤੇ ਗੋਤਾਖੋਰਾਂ ਦੇ ਸਹਿਯੋਗ ਤੋਂ ਬਚਾਅ ਲਈ ਅਭਿਆਨ ਚਲਾ ਰਹੀ ਹੈ।






 


ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਆਈਡਬਲਯੂਟੀ ਵਿਭਾਗ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਦੁਰਘਟਨਾ ਸਬੰਧੀ ਲਾਪਰਵਾਹੀ ਦੇ ਇਲਜ਼ਾਮ 'ਚ ਸਸਪੈਂਡ ਕਰ ਦਿੱਤਾ ਹੈ। ਜੋਰਹਾਟ ਦੇ ਕਮਿਸ਼ਨਰ ਅਸ਼ੋਕ ਬਰਮਨ ਨੇ ਦੱਸਿਆ ਕਿ ਕਿ ਹੁਣ ਤਕ 41 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਰਮਨ ਨੇ ਕਿਹਾ ਹੈ ਕਿ ਫੌਜ ਦੇ ਗੋਤਾਖੋਰ ਕੁਝ ਉੱਨਤ ਮਸ਼ੀਨਾਂ ਦੇ ਨਾਲ ਅਭਿਆਨ ਚ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਕਿਸ਼ਤੀ ਚ 27 ਮੋਟਰਸਾਇਕਲਾਂ ਵੀ ਸੀ। ਐਨਡੀਆਰਐਫ ਤੇ ਐਸਡੀਆਰਐਫ ਨੇ ਤਲਾਸ਼ ਤੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ। ਪਰ ਸੂਰਜ ਛਿਪਣ ਤੋਂ ਬਾਅਦ ਹਨੇਰਾ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੂੰ ਫੋਨ ਕਰਕੇ ਦੁਰਘਟਨਾ, ਬਚਾਅ ਅਭਿਆਨ ਤੇ ਬਚਾਏ ਗਏ ਲੋਕਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ। ਸਰਮਾ ਨੇ ਟਵੀਟ ਕੀਤਾ, 'ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।'